ਪਤੀ ਵਲੋਂ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਇਸ ਖੇਤਰ ਦੇ ਪਿੰਡ ਚਕੇਰੀਆਂ ਵਿਖੇ ਬੀਤੀ ਰਾਤ ਸੁਖਦੇਵ ਸਿੰਘ (65) ਵੱਲੋਂ ਆਪਣੀ ਪਤਨੀ ਅਮਰਜੀਤ ਕੌਰ (62) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ...
Husband murder's Wfe
ਕਾਲਾਂਵਾਲੀ, ਇਸ ਖੇਤਰ ਦੇ ਪਿੰਡ ਚਕੇਰੀਆਂ ਵਿਖੇ ਬੀਤੀ ਰਾਤ ਸੁਖਦੇਵ ਸਿੰਘ (65) ਵੱਲੋਂ ਆਪਣੀ ਪਤਨੀ ਅਮਰਜੀਤ ਕੌਰ (62) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਕਾਲਾਂਵਾਲੀ ਦੇ ਡੀਐਸਪੀ ਨਰ ਸਿੰਘ ਅਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ
ਪੁਲਿਸ ਵਲੋਂ ਮ੍ਰਿਤਕ ਅਰਮਜੀਤ ਕੌਰ ਦੇ ਪੁੱਤਰ ਹਰਬੰਸ ਸਿੰਘ ਦੇ ਬਿਆਨਾ ਦੇ ਅਧਾਰ 'ਤੇ ਮੁਲਜ਼ਮ ਸੁਖਦੇਵ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਅਤੇ ਅਮਰਜੀਤ ਕੌਰ ਦੇ 3 ਬੇਟੀਆਂ ਅਤੇ ਇਕ ਬੇਟਾ ਹੈ। ਸੁਖਦੇਵ ਸਿੰਘ ਅਪਣੇ ਪਰਵਾਰ ਸਮੇਤ ਪਿਛਲੇ ਕਰੀਬ 28 ਸਾਲਾਂ ਤੋਂ ਪੰਜਾਬ ਦੇ ਪਿੰਡ ਬੰਗੀ ਤੋਂ ਆ ਕੇ ਹਰਿਆਣਾ ਦੇ ਪਿੰਡ ਚਕੇਰੀਆਂ ਵਿਖੇ ਰਹਿ ਰਿਹਾ ਹੈ।