ਬੇਅਦਬੀ ਮਾਮਲੇ 'ਚ ਸੀ.ਬੀ.ਆਈ 'ਤੇ ਭੜਕੇ ਦਾਦੂਆਲ,ਅਕਾਲੀਆਂ ਦੀ ਵੀ ਲਗ ਦਿੱਤੀ ਕਲਾਸ

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਆਈ ਦੀ ਥਾਂ ਸਿੱਟ ਤੋਂ ਹੀ ਜਾਂਚ ਕਰਾਉਣ ਦੀ ਕੀਤੀ ਮੰਗ

Captain Amarinder Singh Sikh Community BJP Jathedar Baljit Singh Khalsa Daduwal

ਮੋਗਾ: ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਇਨਸਾਫ 'ਚ ਦੇਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਤਾਰ ਸੀ ਬੀ ਆਈ ਦਾ ਵਿਰੋਧ ਕਰ ਰਹੀਆਂ ਨੇ ਤੇ ਓਥੇ ਹੀ ਪੰਜਾਬ ਪੁਲਿਸ ਦੀ ਸਿੱਟ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਸੰਤੁਸ਼ਟੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਹੁਣ ਬਲਜੀਤ ਸਿੰਘ ਦਾਦੂਆਲ ਨੇ ਵੀ ਸੀ ਬੀ ਆਈ ਦਾ ਵਿਰੋਧ ਕੀਤਾ ਤੇ ਸਿੱਟ ਦੀ ਤਹਿਕੀਕਾਤ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ।

ਮੋਗਾ ਦੇ ਪਿੰਡ ਮਲਕੇ 'ਚ ਬੇਦਅਬੀ ਮਾਮਲੇ 'ਚ ਦੋਸ਼ਆਿਂ ਦੇ ਫੜੇ ਜਾਣ ਦੀ ਖੁਸ਼ੀ ਵਿਚ ਅਖੰਡ ਪਾਠ ਸਾਹਿਬ ਕਰਵਾਏ ਇਸ ਮੌਕੇ ਅਕਾਲੀ ਭਾਜਪਾ 'ਤੇ ਵਰ੍ਹਦਿਆਂ ਦਾਦੂਆਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣਾ ਖਹਿੜਾ ਛੁਡਾਉਣ ਲਈ ਇਹ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ ਜਿਸ ਦੀ ਜਾਂਚ ਵਿਚੋਂ ਕਿਸੇ ਤਰ੍ਹਾਂ ਦਾ ਠੋਸ ਸਿੱਟਾ ਨਾ ਨਿਕਲਿਆ।

ਸੋ ਹੁਣ ਇਹ ਜਾਂਚ ਸੀਬੀਆਈ ਦੀ ਥਾਂ ਸਿੱਟ ਤੋਂ ਹੀ ਕਰਵਾਈ ਜਾਵੇ। ਉਹਨਾਂ ਕਿਹਾ ਕਿ 2015 ਵਿਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਚੋਰੀ ਕਰ ਕੇ ਡੇਰਾ ਸਰਸਾ ਦੇ ਪੈਰੋਕਾਰਾਂ ਨੇ ਬਰਗਾੜੀ ਮੱਲ ਕੇ ਤੇ ਹੋਰ ਕਈ ਥਾਵਾਂ ਤੇ ਬੇਅਦਬੀ ਕੀਤੀ ਸੀ। ਹੁਣ ਇਸ ਘਟਨਾ ਨੂੰ 5 ਸਾਲ ਹੋ ਗਏ ਹਨ ਤੇ ਇਹ ਜਾਂਚ ਵੀ ਬਹੁਤ ਘੁੰਮਣ-ਘੇਰੀਆਂ ਵਿਚ ਫਸੀ ਹੋਈ ਸੀ।

ਅਕਾਲੀ ਭਾਜਪਾ ਸਰਕਾਰ ਨੇ ਪਹਿਲਾਂ ਸਿੱਟ ਬਣਾਈ ਤੇ ਫਿਰ ਜਸਟਿਸ ਜ਼ੋਰਾ ਕਮਿਸ਼ਨ ਬਣਾਇਆ ਪਰ ਕੋਈ ਇਨਸਾਫ਼ ਨਹੀਂ ਮਿਲਿਆ ਤੇ ਆਖਿਰ ਸੀਬੀਆਈ ਨੂੰ ਦੇ ਦਿੱਤੀ। ਸੀਬੀਆਈ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹਨਾਂ ਨੇ ਵੀ ਇਸ ਵੱਲ ਕੋਈ ਗੌਰ ਨਹੀਂ ਕੀਤੀ। ਦੋਸ਼ੀਆਂ ਦੀ ਕਲੋਜ਼ਰ ਰਿਪੋਰਟ ਪੇਸ਼ ਕਰ ਕੇ ਕੇਸ ਨੂੰ ਖਤਮ ਹੀ ਕਰ ਦਿੱਤਾ।

ਉਹਨਾਂ ਦੀ ਮੰਗ ਇਹੀ ਹੈ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਉਹਨਾਂ ਦਾ ਸਾਥ ਦਿੱਤਾ ਜਾਵੇ। ਸੀਬੀਆਈ ਵਾਪਸ ਦਿੱਲੀ ਜਾਵੇ ਤੇ ਪੰਜਾਬ ਸਰਕਾਰ ਨੇ ਜਿਹੜੀ ਸਿੱਟ ਬਣਾਈ ਹੈ ਉਸ ਨੂੰ ਅਪਣੀ ਜਾਂਚ ਅੱਗੇ ਵਧਾਉਣੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਦੋਸ਼ੀਆਂ ਨੂੰ ਬਚਾਉਣ ਲਈ ਸ਼ਤਰ-ਛਾਇਆ ਦਿੱਤੀ ਉਹਨਾਂ ਦੇ ਨਾਮ ਵੀ ਨਾਮਜ਼ਦ ਹੋਣੇ ਚਾਹੀਦੇ ਹਨ।

ਕੋਈ ਵੀ ਬੇਗੁਨਾਹ ਫੜਿਆ ਨਾ ਜਾਵੇ ਤੇ ਜਿਹੜਾ ਗੁਨਾਹਗਾਰ ਹੈ ਉਹ ਬਖ਼ਸ਼ਿਆ ਨਾ ਜਾਵੇ। ਦੱਸ ਦੇਈਏ ਕਿ ਪਿਛਲੇ ਦਿਨੀਂ ਰਣਬੀਰ ਸਿੰਘ ਖਟੜਾ ਵਾਲੀ ਸਿੱਟ ਨੇ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਉਂਦਿਆ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਸੋ ਹੁਣ ਦੇਖਣਾ ਹੋਵੇਗਾ ਸਿੱਟ ਆਪਣੀ ਰਹਿੰਦੀ ਤਹਿਕੀਕਾਤ ਕਦੋਂ ਪੂਰੀ ਕਰਦੀ ਹੈ ਤੇ ਕਦੋਂ ਰਹਿੰਦੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਧੱਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।