‘ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਨਾ ਕਰੇ ਸ਼੍ਰੋਮਣੀ ਕਮੇਟੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ

File Photo

ਧਾਰੀਵਾਲ, 18 ਜੁਲਾਈ (ਇੰਦਰ ਜੀਤ): ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਧਰਮੀ ਫ਼ੌਜੀਆਂ ਦਾ ਇਕ ਵਫ਼ਦ ਅਪਣੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਿਆ। 
ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਦਸਿਆ ਕਿ ਧਰਮੀ ਫ਼ੌਜੀਆਂ ਵਲੋਂ 22 ਜਨਵਰੀ 2017 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਮੰਗਾਂ ਦੇੇ ਕੇ ਮਹਰੂਮ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਧਰਮੀ ਫ਼ੌਜੀਆਂ ਪ੍ਰਤੀ ਕੀਤੇ ਫ਼ੈਸਲੇ ਕਿ ਫ਼ੌਜੀ ਬੈਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਨ ਵਾਲੇ ਸਾਰੇ ਧਰਮੀ ਫ਼ੌਜੀ ਹਨ।

ਧਰਮੀ ਫ਼ੌਜੀਆਂ ਨੇ ਕਿਹਾ ਕਿ 17 ਅਗੱਸਤ, 2017 ਦੇ ਅੰਤਰਮ ਕਮੇਟੀ ਦਾ ਮਤਾ ਨੰਬਰ 816 ਨੂੰ ਲਾਗੂ ਕਰਨ, 17 ਨਵੰਬਰ 2017 ਵਿਚ ਜਥੇਦਾਰਾਂ ਵਲੋਂ ਲਏ ਫ਼ੈਸਲੇ ਲਾਗੂ ਕਰਨ, ਸ਼ਹੀਦ ਧਰਮੀ ਫ਼ੌਜੀਆਂ ਅਤੇ ਜ਼ਖ਼ਮੀ ਧਰਮੀ ਫ਼ੌਜੀਆਂ ਨੂੰ ਜਿੰਦਾ ਸ਼ਹੀਦ ਮੰਨ ਕੇ ਇਨ੍ਹਾਂ ਦੀ ਫ਼ੋਟੋ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਣ, ਸ਼ਹੀਦਾਂ ਦੇ ਮਾਤਾ-ਪਿਤਾ ਜ਼ਖ਼ਮੀਆਂ ਤੇ ਜਿਨ੍ਹਾਂ ਨੂੰ ਫ਼ੌਜ ਵਲੋਂ ਪੈਨਸ਼ਨ ਨਹੀਂ ਮਿਲਦੀ ਇਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾਣ ਦੀ ਮੰਗ ਕੀਤੀ।