ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸ਼ਾਂਤਮਈ ਪ੍ਰਦਰਸ਼ਨ ਤੇ ਮੰਤਰੀ ਅਰੋੜਾ ਦੇ ਇਸ਼ਾਰੇ ਤੇ ਹੋਇਆ ਲਾਠੀਚਾਰਜ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸ਼ਾਂਤਮਈ ਪ੍ਰਦਰਸ਼ਨ ਤੇ ਮੰਤਰੀ ਅਰੋੜਾ ਦੇ ਇਸ਼ਾਰੇ ਤੇ ਹੋਇਆ ਲਾਠੀਚਾਰਜ
ਮਾਹÏਲ ਖ਼ਰਾਬ ਕਰਨ ਵਿਚ ਡੀ.ਐਸ.ਪੀ. ਨੇ ਨਿਭਾਈ ਅਹਿਮ ਭੂਮਿਕਾ
ਹੁਸ਼ਿਆਰਪੁਰ, 18 ਜੁਲਾਈ (ਪੰਕਜ ਨਾਂਗਲਾ) : ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਰਜ਼ ਸਾਂਝਾ ਫਰੰਟ ਵਲੋਂ ਉਲੀਕੇ ਗਏ ਸੰਘਰਸ਼ ਦੇ ਤਹਿਤ ਜ਼ਿਲ੍ਹਾ ਕਨਵੀਨਰ ਕੁਲਵਰਨ ਸਿੰਘ, ਰਾਮਜੀਦਾ ਚÏਹਾਨ, ਕੁਲਵੰਤ ਸਿੰਘ ਸੈਣੀ, ਨਿਤਿਨ ਮੇਹਰਾ, ਸੁਖਦੇਵ ਡਾਂਸੀਵਾਂਲ ਦੀ ਅਗਵਾਈ ਹੇਠ ਗ੍ਰੀਨ ਵਿਊ ਪਾਰਕ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਗਈ¢
ਰੈਲੀ ਉਪਰੰਤ ਕੈਬਨਿਟ ਮੰਤਰੀ ਸੁੰਦਰ ਸ਼ਾਂਮ ਅਰੋੜਾ ਨੂੰ ਮੰਗ ਪੱਤਰ ਦੇਣ ਲਈ ਜਦੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਰੋਸ ਮਾਰਚ ਕੀਤਾ ਗਿਆ ਤਾਂ ਥਾਣਾ ਸਦਰ ਚÏਾਕ ਵਿਖੇ ਪੁਲਿਸ ਵਲÏਾ ਬੈਰੀਗੇਟ ਲਗਾ ਕੇ ਰੋਕ ਲਿਆ ਗਿਆ¢ਪ੍ਰਦਰਸ਼ਨ ਕਾਰੀਆਂ ਵਲੋਂ ਚÏਾਕ ਵਿਚ ਹੀ ਜਾਮ ਲਗਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿਤੀ ਗਈ¢ ਸਟੇਜ ਵਲੋਂ ਵਾਰ-ਵਾਰ ਐਲਾਨ ਕਰਨ ਤੇ ਵੀ ਕੈਬਨਿਟ ਮੰਤਰੀ ਮੰਗ ਪੱਤਰ ਲੈਣ ਨਹੀਂ ਆਏ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਗੁਸਾ ਹੋਰ ਵੀ ਪ੍ਰਚੰਡ ਹੋ ਗਿਆ ਅਤੇ ਕੈਬਨਿਟ ਮੰਤਰੀ ਮੁਰਦਾਬਾਦ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਉਠਿਆ¢ ਕਾਫੀ ਸਮਾਂ ਇਸ ਲੋਕਾਂ ਦੇ ਨੁਮਾਇੰਦੇ ਨੂੰ ਉਡੀਕਣ ਤੋਂ ਬਾਅਦ ਜਦੋਂ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਂਤਮਈ ਢੰਗ ਨਾਲ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸÏਾਪਣ ਲਈ ਉਹਨਾਂ ਦੇ ਘਰ ਵੱਲ ਵਧੇ ਤਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਇਸ਼ਾਰੇ ਤੇ ਪੁਲਿਸ ਵਲੋਂ ਇਸ ਸ਼ਾਤਮਈ ਪ੍ਰਦਰਸ਼ਨ ਤੇ ਲਾਠੀਚਾਰ ਆਰੰਭ ਕਰ ਦਿਤਾ, ਜਿਸ ਨਾਲ ਮੁਲਾਜ਼ਮਾਂ ਦੀਆਂ ਪੱਗਾਂ ਵੀ ਲੱਥ ਗਈਆਂ ਅਤੇ ਅਨੇਕਾਂ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ¢ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨਕਾਰੀ ਮਹਿਲਾ ਮੁਲਾਜ਼ਮਾਂ ਨੂੰ ਗਾਲਾਂ ਵੀ ਕੱਢੀਆਂ ਜੋ ਕਿ ਬਹੁਤ ਹੀ ਨਿੰਦਣਯੋਗ ਹੈ¢ ਇਸ ਸਾਰੀ ਕਾਰਵਾਈ ਵਿਚ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਰੋਲ ਬਹੁਤ ਹੀ ਮਾੜਾ ਰਿਹਾ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੁਰਦਾਬਾਦ ਕਰਵਾਉਣ ਵਿਚ ਇਨ੍ਹਾਂ ਅਧਿਕਾਰੀਆਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਅਤੇ ਆਗੂਆਂ ਵਲੋਂ ਮੁਲਜ਼ਮਾਂ ਅੰਦਰ ਕੈਬਨਿਟ ਮੰਤਰੀ ਪ੍ਰਤੀ ਰੋਹ ਪ੍ਰਚੰੰਡ ਕਰਨ ਤੇ ਇਹਨਾਂ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ¢
ਇਸ ਮÏਕੇ ਸੰਬੋਧਨ ਕਰਦਿਆਂ ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਵਲੋਂ ਜਸਵੀਰ ਪਾਲ, ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਵਲੋਂ ਅਜੈ ਸ਼ਰਮਾ, ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪ੍ਰਵੇਸ਼ ਕੁਮਾਰ,ਦਰਸ਼ਣ ਕੁਮਾਰ ਮਹਿਤਾ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਕ੍ਰਿਸ਼ਨ ਗੋਪਾਲ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਜਸਵੀਰ ਤਲਵਾੜਾ, ਪੀ.ਐਸ.ਐਮ.ਐਸ.ਯੂ. ਵਲੋਂ ਜਸਵੀਰ ਸਿੰੰਘ ਧਾਮੀ ਵਲੋਂ ਸੰਬੋਧਨ ਕਰਦਿਆਂ ਕੈਪਨ ਸਰਕਾਰ, ਸੁੰਦਰ ਸ਼ਾਮ ਅਰੋੜਾ ਅਤੇ ਪੁਲਿਸ ਪ੍ਰਸ਼ਾਸਨ ਦੀ ਜਮ ਕੇ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਵੋਟਾਂ ਹਾਂਸਲ ਕਰਕੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਲੋਕਾਂ ਅਤੇ ਮੁਲਾਜ਼ਮਾਂ ਦਾ ਸਾਹਮਣਾ ਕਰਨਾ ਵੀ ਜਰੂਰੀ ਨਹੀਂ ਸਮਝਿਆ ਜਾਂਦਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦÏਰਾਨ ਸਮੁੱਚੇ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਇਸ ਹੈਂਕੜਬਾਜ ਮੰਤਰੀ ਦੇ ਹਲਕੇ ਨੂੰ ਕੇਂਦਰ ਬਣਾਇਆ ਜਾਵੇਗਾ ਅਤੇ ਲਗਾਤਾਰ ਸੰਘਰਸ਼ ਉਲੀਕਆ ਜਾਵੇਗਾ ਤਾਂ ਜੋ ਹਲਕੇ ਦੇ ਲੋਕਾਂ ਨੂੰ ਸਰਕਾਰ ਦੇ ਇਸ ਨੁਮਾਂਇੰਦਰ ਦੀ ਹੈਕੜਬਾਜੀ ਬਾਰੇ ਦੱਸਿਆ ਜਾ ਸਕੇ¢ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਕਮੇਟੀ ਨਾਲ ਸੰਪਰਕ ਕਰਕੇ ਇਸ ਮੰਤਰੀ ਵਿਰੁੱਧ ਪੰਜਾਬ ਪੱਧਰ ਦਾ ਸੰਘਰਸ਼ ਉਲੀਕਿਆ ਜਾਵੇਗਾ ੳਤੇ ਪੁਲਿਸ ਦੀ ਗੰਡਾਗਰਦੀ ਦਾ ਜਵਾਬ ਵੀ ਸੰਘਰਸ਼ ਨਾਲ ਦਿੱਤਾ ਜਾਵੇਗਾ¢ਇਸ ਮÏਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਅਮਨਦੀਪ ਸ਼ਰਮਾ, ਜਸਵੀਰ ਸਿੰਘ, ਜਤਿੰਦਰ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਪਿ੍ੰਸੀਪਲ ਪਿਆਰਾ ਸਿੰਘ, ਇੰਦਰਜੀਤ ਵਿਰਦੀ, ਸੰਜੀਵ ਧੂਤ, ਅਜੈ ਕੁਮਾਰ, ਅਜੀਬ ਦਿਵੇਦੀ, ਸੁਰਜੀਤ ਰਾਜਾ, ਦਲਵੀਰ ਸਿੰਘ ਭੁੱਲਰ, ਪਿ੍ੰਸ ਕੁਮਾਰ, ਜਸਪ੍ਰੀਤ ਕÏਰ ਨੇ ਸੰਬੋਧਨ ਕਰਦਿਆਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ, ਪੁਨਰਗਠਨ ਦੇ ਨਾ ਹੇਠ ਮੁਲਾਜ਼ਮਾਂ ਦੀ ਛਾਂਟੀ ਬੰਦ ਕਰਨ, ਵਿਕਾਸ ਟੈਕਸ ਦੇ ਨਾ ਤੇ ਕੱਟਿਆ ਜਾਂਦਾ ਜਜ਼ੀਆ ਟੈਕਸ ਬੰਦ ਕਰਨ ਦੀ ਮੰਗ ਕੀਤੀ¢ਆਗੂਆਂ ਵਲÏਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪਲਿਸ ਪ੍ਰਸ਼ਾਸਨ ਦੀ ਜਮ ਕੇ ਨਿਖੇਧੀ ਕੀਤੀ¢