ਪੰਜਾਬ ਦੇ ਕਾਂਗਰਸ ਸਾਂਸਦ ਸੈਸ਼ਨ 'ਚ ਕਿਸਾਨਾਂ ਦੇ ਮੁੱਦੇ 'ਤੇ ਲਿਆਉਣਗੇ ਕੰਮ ਰੋਕੂ ਪ੍ਰਸਤਾਵ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਕਾਂਗਰਸ ਸਾਂਸਦ ਸੈਸ਼ਨ 'ਚ ਕਿਸਾਨਾਂ ਦੇ ਮੁੱਦੇ 'ਤੇ ਲਿਆਉਣਗੇ ਕੰਮ ਰੋਕੂ ਪ੍ਰਸਤਾਵ

image

ਬਾਜਵਾ ਦੀ ਅਗਵਾਈ 'ਚ ਹੋਈ, ਸਾਂਸਦਾਂ ਦੀ ਮੀਟਿੰਗ 'ਚ ਕੀਤਾ ਫ਼ੈਸਲਾ

ਚੰਡੀਗੜ੍ਹ 18 ਜੁਲਾਈ (ਭੁੱਲਰ) : ਪੰਜਾਬ ਦੇ ਕਾਂਗਰਸ ਸਾਂਸਦ 22 ਜੁਲਾਈ ਤੋਂ ਸ਼ੁਰੂ ਹੋ ਰਹੇ ਸੈਸ਼ਨ 'ਚ ਕਿਸਾਨਾਂ ਦੇ ਮੁਦੇ ਤੇ ਕੰਮ ਰੋਕੂ ਪ੍ਰਸਤਾਵ ਲਿਆਉਣਗੇ | ਇਹ ਫ਼ੈਸਲਾ ਅੱਜ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼  ਵਿਖੇ ਦਿਲੀ 'ਚ ਉਨ੍ਹਾਂ ਦੀ ਅਗਵਾਈ 'ਚ ਹੋਈ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਦੇ  ਮੇਬਰਾਂ ਦੀ ਸਾਂਝੀ ਮੀਟਿੰਗ 'ਚ ਲਿਆ ਗਿਆ ਹੈ | ਅਕਾਲੀ ਦਲ ਪਹਿਲਾਂ ਹੀ ਇਹ ਪ੍ਰਸਤਾਵ ਲਿਆਉਣ ਦਾ ਐਲਾਨ ਕਰ ਚੁੱਕਾ ਹੈ | 
ਇਸ ਮਤੇ ਦਾ ਮਕਸਦ ਸੈਸ਼ਨ ਦੀ ਹੋਰ ਸਾਰੀ ਕਾਰਵਾਈ ਰੋਕ ਕੇ ਪਹਿਲਾਂ ਖੇਤੀ ਬਿਲਾਂ ਤੇ ਬਹਿਸ ਕਰਵਾਉਣਾ ਹੈ , ਤਾਂ ਜੋ ਇਹ ਵਾਪਸ ਕਰਵਾਏ ਜਾ ਸਕਣ | ਕਿਸਾਨ ਜਥੇਬੰਦੀਆਂ ਨੇ ਵੀ ਇਸ ਵਾਰ ਸਾਰੇ ਵਿਰੋਧੀ ਦਲਾਂ ਨੂੰ   ਪੀਪਲਜ ਵਿਪ ਜਾਰੀ ਕਰ ਕੇ ਖੇਤੀ ਬਿਲ ਵਾਪਸ ਕਰਵਾਉਣ ਲਈ ਸਦਨ 'ਚ ਜ਼ੋਰਦਾਰ ਅਵਾਜ਼ ਉਠਾਉਣ ਲਾਈ ਕਿਹਾ ਗਿਆ ਹੈ | ਅੱਜ ਪੰਜਾਬ ਦੇ ਸਾਂਸਦਾਂ ਦੀ ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਦਸਿਆ ਕਿ ਕਿਸਾਨੀ ਮੰਗਾਂ ਤੋਂ ਇਲਾਵਾ ਪੰਜਾਬ  ਦੀ ਬਕਾਇਆ ਜੀ ਐਸ ਟੀ ਰਾਸ਼ੀ ਤੇ ਪਟਰੌਲ ਡੀਜ਼ਲ ਰੇਟਾਂ 'ਚ ਵਾਧੇ ਦੇ ਮੁਦੇ ਵੀ ਉਠਾਏ ਜਾਣਗੇ |ਊਨਾ ਕਿਹਾ ਕਿ ਮੀਟਿੰਗ 'ਚ ਸੈਸ਼ਨ ਦੇ ਮੁੱਦਿਆਂ ਤੋਂ ਇਲਾਵਾ ਹੋਰ ਕਿਸੇ ਸਿਆਸੀ ਜਾ ਪਾਰਟੀ ਦੇ ਮੁਦੇ ਤੇ ਕੋਈ ਚਰਚਾ ਨਹੀਂ ਹੋਈ | ਇਸ ਮੀਟਿੰਗ 'ਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਚੌਧਰੀ ਸੰਤੋਖ ਸਿੰਘ, ਜਸਬੀਰ ਡਿੰਪਾ, ਮੁਹੰਮਦ ਸਦੀਕ ਆਦਿ ਮੌਜੂਦ ਸਨ |