ਭਗਤ ਸਿੰਘ ਨੂੰ ਅਤਿਵਾਦੀ ਕਹਿਣ 'ਤੇ ਸਿਮਰਨਜੀਤ ਮਾਨ ਖਿਲਾਫ਼ ਸ਼ਿਕਾਇਤ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਇਹ ਐਫਆਈਆਰ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਟੀਨਾ ਕਪੂਰ ਸ਼ਰਮਾ ਨੇ ਦਰਜ ਕਰਵਾਈ ਹੈ।

Simranjit Mann

 

ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਹੁਣ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਇਸ ਵਿਵਾਦਤ ਬਿਆਨ ਕਾਰਨ ਦਿੱਲੀ 'ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਐਫਆਈਆਰ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਟੀਨਾ ਕਪੂਰ ਸ਼ਰਮਾ ਨੇ ਦਰਜ ਕਰਵਾਈ ਹੈ।

 

ਜਿਸ ਵਿਚ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਸਾਡੇ ਮਹਾਨ ਕ੍ਰਾਂਤੀਕਾਰੀ ਅਜ਼ਾਦੀ ਘੁਲਾਟੀਏ ਭਗਤ ਸਿੰਘ, ਜਿਹਨਾਂ ਨੇ ਛੋਟੀ ਉਮਰ ਵਿਚ ਸਾਡੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਪ੍ਰਤੀ ਦਿੱਤੇ ਬਿਆਨਾਂ ਤੋਂ ਬਹੁਤ ਦੁਖੀ ਹੈ। ਸਾਡੇ ਅਜ਼ਾਦੀ ਘੁਲਾਟੀਏ ਲਈ ਉਨ੍ਹਾਂ ਦਾ ਬਿਆਨ ਇੱਕ ਦੇਸ਼ ਵਿਰੋਧੀ ਕਾਰਵਾਈ ਹੈ ਅਤੇ ਇਹ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ।

 

ਹਾਲਾਂਕਿ ਸਿਮਰਨਜੀਤ ਮਾਨ ਆਪਣੇ ਬਿਆਨ 'ਤੇ ਅੜੇ ਹੋਏ ਹਨ। ਬੀਤੇ ਦਿਨ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਦਿੱਲੀ ਪੁੱਜੇ ਸਿਮਰਨਜੀਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੇਕਰ ਕੋਈ ਸੰਸਦ 'ਚ ਬੰਬ ਸੁੱਟੇਗਾ ਤਾਂ ਉਹ ਕੀ ਕਹੇਗਾ। ਦੇਸ਼ ਨੇ ਅੱਜ ਤੱਕ ਉਸ ਨੂੰ ਸ਼ਹੀਦ ਕਿਉਂ ਨਹੀਂ ਮੰਨਿਆ? ਅੱਜ ਅਸੀਂ ਅਤੇ ਤੁਸੀਂ ਸੰਸਦ ਵਿਚ ਹਾਂ ਅਤੇ ਜੇਕਰ ਕੋਈ ਬੰਬ ਸੁੱਟਦਾ ਹੈ, ਕਿਸੇ ਆਈਪੀਐਸ ਅਤੇ ਕਾਂਸਟੇਬਲ ਨੂੰ ਮਾਰਦਾ ਹੈ, ਤੁਸੀਂ ਉਸ ਨੂੰ ਕੀ ਕਹੋਗੇ? ਅਤਿਵਾਦੀ ਹੀ ਕਹੋਗੇ ਨਾ।