ਫਾਰਮਾ ਅਧਾਰਤ ਨਸ਼ਿਆਂ ਵਿਰੁਧ ਬਰਨਾਲਾ ਪੁਲਿਸ ਦੀ ਕਾਰਵਾਈ; ਸਾਲ ਦੀ ਸੱਭ ਤੋਂ ਵੱਡੀ ਖੇਪ ਬਰਾਮਦ
ਪੰਜ ਵਿਅਕਤੀ 13.7 ਲੱਖ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਣੇ ਕਾਬੂ
ਚੰਡੀਗੜ੍ਹ: ਫਾਰਮਾ ਅਧਾਰਤ ਨਸ਼ਿਆਂ ਵਿਰੁਧ ਵੱਡੀ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਸਾਲ ਦੀ ਸੱਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਜ਼ਰੀਏ ਸਾਂਝੀ ਕੀਤੀ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਵਿਰੁਧ ਦਾਖ਼ਲ ਚਾਰਜਸ਼ੀਟ ’ਤੇ ਕਾਰਵਾਈ ਦੇ ਮਾਮਲੇ ’ਚ ਸੁਣਵਾਈ ਟਲੀ
ਡੀ.ਜੀ.ਪੀ. ਨੇ ਦਸਿਆ ਕਿ ਬਰਨਾਲਾ ਪੁਲਿਸ ਨੇ ਫਾਰਮਾ ਅਧਾਰਤ ਨਸ਼ਿਆਂ ਨੂੰ ਇਕ ਹੋਰ ਵੱਡਾ ਝਟਕਾ ਦਿੰਦਿਆ ਸਾਲ ਦੀ ਸੱਭ ਤੋਂ ਵੱਡੀ ਖੇਪ ਨੂੰ ਬਰਾਮਦ ਕੀਤਾ ਹੈ। ਇਸ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 13.7 ਲੱਖ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਬਰਾਮਦਗੀ ਵਿਚ ਟਰਾਮਾਡੋਲ ਕੈਪਸੂਲ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਓਪੀ ਸੋਨੀ ਨੂੰ ਅਦਾਲਤ ਵਲੋਂ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ਵਿਚ ਭੇਜਿਆ
ਡੀ.ਜੀ.ਪੀ. ਗੌਰਵ ਯਾਦਵ ਨੇ ਅੱਗੇ ਲਿਖਿਆ ਕਿ ਐਨ.ਡੀ.ਪੀ.ਐਸ. ਧਾਰਾ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਨਸ਼ਟ ਕਰਨ ਲਈ ਪਿਛਲੇ ਸਬੰਧ ਜੋੜੇ ਜਾ ਰਹੇ ਹਨ।