ਡਾ. ਪਰਮਜੀਤ ਸਿੰਘ ਸਿੱਧੂ
ਚੰਡੀਗੜ੍ਹ : ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬੀਮਾਰ ਸਨ ਜਿਸ ਦੇ ਚਲਦੇ ਬੀਤੇ ਕੱਲ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।
ਇਹ ਵੀ ਪੜ੍ਹੋ: ਕੋਟਕ ਮਹਿੰਦਰਾ ਬੈਂਕ ਦਾ ਸਾਬਕਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ
ਡਾ. ਪਰਮਜੀਤ ਸਿੱਧੂ ਨਾਮਵਰ ਵਿਦਵਾਨ, ਅਧਿਆਪਕ, ਚੰਗੇ ਇਨਸਾਨ, ਪ੍ਰਸਿੱਧ ਭਾਸ਼ਾ ਵਿਗਿਆਨੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਅਕਾਦਮਿਕ ਤੇ ਸਾਹਿਤ ਪ੍ਰੇਮੀਆਂ ਲਈ ਵੱਡਾ ਘਾਟਾ ਪਿਆ ਹੈ।
ਡਾ. ਪਰਮਜੀਤ ਸਿੱਧੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਅਧਿਐਨ ਕੇਂਦਰ ਦੇ ਮੁਖੀ ਸਨ। ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਬਲਜੀਤ ਕੌਰ ਰਿਆੜ ਨੇ ਸੋਚਲ ਮੀਡੀਆ 'ਤੇ ਇਸ ਬਾਰੇ ਪੋਸਟ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿਤੀ ਹੈ।