ਜਲਾਲਾਬਾਦ : ਸੱਪ ਦੇ ਡੰਗਣ ਕਾਰਨ ਨੌਜੁਆਨ ਦੀ ਮੌਤ
ਮੰਗਲਵਾਰ ਸਵੇਰੇ ਕਰੀਬ 6 ਵਜੇ ਫਰੀਦਕੋਟ ਦੇ ਹਸਪਤਾਲ ਵਿੱਚ ਰਤਨ ਦੀ ਮੌਤ ਹੋ ਗਈ।
ਜਲਾਲਾਬਾਦ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸਬ-ਡਵੀਜ਼ਨ ਦੇ ਪਿੰਡ ਪਾਲੀ ਵਾਲਾ ਦੇ ਇੱਕ ਜਲਾਲਾਬਾਦ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਰਤਨ ਕੰਬੋਜ ਦਾ 26 ਸਾਲਾ ਪੁੱਤਰ ਸੁਭਾਸ਼ ਕੰਬੋਜ ਅਪਣੇ ਦੋਸਤ ਦੀ ਕੀਟਨਾਸ਼ਕ ਦੀ ਦੁਕਾਨ 'ਤੇ ਏ.ਸੀ ਵਿਚ ਸੌਣ ਗਿਆ ਸੀ।
ਦਸਿਆ ਜਾ ਰਿਹਾ ਹੈ ਕਿ ਜਦੋਂ ਰਤਨ ਨੂੰ ਠੰਡ ਲੱਗਣ ਲੱਗੀ ਤਾਂ ਉਸ ਨੇ ਕੋਲ ਪਿਆ ਕੰਬਲ ਲੈ ਲਿਆ, ਜਿਸ ਦੇ ਅੰਦਰ ਸੱਪ ਛੁਪਿਆ ਹੋਇਆ ਸੀ। ਸੱਪ ਨੇ ਉਸ ਨੂੰ ਡੰਗ ਲਿਆ। ਪਤਾ ਲੱਗਦਿਆਂ ਹੀ ਰਤਨ ਤੁਰੰਤ ਅਪਣੇ ਪ੍ਰਵਾਰ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਸੱਪ ਦੇ ਡੰਗਣ ਬਾਰੇ ਦਸਿਆ।
ਰਿਸ਼ਤੇਦਾਰਾਂ ਨੇ ਤੁਰੰਤ ਉਸ ਨੂੰ ਪਹਿਲੇ ਪਿੰਡ ਵਿਚ ਟੀਕਾ ਲਗਵਾਇਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਰਹੀ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿਤਾ ਗਿਆ।
ਮੰਗਲਵਾਰ ਸਵੇਰੇ ਕਰੀਬ 6 ਵਜੇ ਫਰੀਦਕੋਟ ਦੇ ਹਸਪਤਾਲ ਵਿੱਚ ਰਤਨ ਦੀ ਮੌਤ ਹੋ ਗਈ।