Muktsar News : ਸ੍ਰੀ ਮੁਕਤਸਰ ਸਾਹਿਬ ਜੇਲ੍ਹ 'ਚ 2 ਬੰਦੀਆਂ ਨੇ ਡਿਊਟੀ ਵਾਰਡਨ 'ਤੇ ਹਮਲਾ ,ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਕਸ ਮਸ਼ੀਨਾਂ ਨਾਲ ਛੇੜਛਾੜ ਕਰਨ ਤੋਂ ਰੋਕਣ 'ਤੇ ਮੂੰਹ 'ਚ ਮਾਰੀ ਨੁਕਲੀ ਚੀਜ਼

Sri Muktsar Sahib Jail

 Muktsar News  : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸੁਧਾਰ ਘਰ 'ਚ ਬੰਦ 2 ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜ਼ਖਮੀ ਡਿਊਟੀ ਵਾਰਡਨ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਹੈ।

 ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਡਿਊਟੀ ਵਾਰਡਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਤੋਂ ਇਹ ਸ਼ਿਕਾਇਤ ਆ ਰਹੀ ਸੀ ਕਿ ਕੁੱਝ ਬੰਦੀ ਪਿਕਸ ਮਸ਼ੀਨਾਂ ਹੈਗ ਕਰਦੇ ਹਨ, ਇਸ ਨਾਲ ਬਾਕੀ ਬੰਦੀਆਂ ਨੂੰ ਫੋਨ ਕਰਨ 'ਚ ਮੁਸ਼ਕਿਲ ਆਉਂਦੀ ਹੈ। 

ਇਸ 'ਤੇ ਜਦੋਂ ਉਹ ਕੁਝ ਬੰਦੀਆਂ ਦੀ ਬੈਰਕ ਬਦਲਣ ਗਏ ਤਾਂ 2 ਬੰਦੀ ਹਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਕਾਲਬੰਜਾਰਾ (ਬਰਨਾਲਾ ) ਤੇ ਅਪਰੈਲ ਸਿੰਘ ਉਰਫ਼ ਸ਼ੇਰਾ ਪੁੱਤਰ ਕਰਮ ਸਿੰਘ ਵਾਸੀ ਖੁਰਸ਼ੇਰਪੁਰ (ਜਲੰਧਰ) ਨੇ ਡਿਊਟੀ ਵਾਰਡਨ ਸੁਖਪਾਲ ਸਿੰਘ 'ਤੇ ਹਮਲਾ ਕੀਤਾ ਅਤੇ ਉਸਦੇ ਮੂੰਹ 'ਤੇ ਕੋਈ ਨੁਕੀਲੀ ਚੀਜ਼ ਮਾਰੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। 

ਸੁਖਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।