ਧਾਰਮਕ ਕੰਮਾਂ 'ਚ ਵੱਧ ਚੜ੍ਹ ਕੇ ਸੇਵਾ ਜ਼ਰੂਰੀ : ਚਰਨਜੀਤ ਸਿੰਘ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ  ਅਸ਼ਟਮੀ ਦੇ ਸੁਭ ਅਵਸਰ ਤੇ ਪ੍ਰਾਚੀਨ ਮੰਦਰ ਮਾਤਾ ਅਬਿੰਕਾ ਦੇਵੀ ਡੇਰਾ

Charanjit Singh Channi

ਖਰੜ, (ਪੰਕਜ ਚੱਢਾ) : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ  ਅਸ਼ਟਮੀ ਦੇ ਸੁਭ ਅਵਸਰ ਤੇ ਪ੍ਰਾਚੀਨ ਮੰਦਰ ਮਾਤਾ ਅਬਿੰਕਾ ਦੇਵੀ ਡੇਰਾ ਬਾਬਾ ਮੰਗਲ ਨਾਥ ਖਰੜ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਮੰਦਰ ਵਿਚ ਚੱਲ ਰਹੇ ਹਵਨ ਯੱਗ ਵਿਚ ਹਾਜ਼ਰੀ ਲਗਵਾਈ। ਉਨ੍ਹਾਂ ਇਸ ਮੌਕੇ ਬੋਲਦਿਆ ਕਿਹਾ ਕਿ ਸਾਨੂੰ ਹਰ ਧਰਮ ਸਮਾਜ ਵਿਚ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ।  

ਮੰਦਰ ਦੇ ਸੰਚਾਲਕ ਯੋਗੀ ਰਾਮ ਨਾਥ ਵਲੋਂ ਚਰਨਜੀਤ ਸਿੰੰਘ ਚੰਨੀ ਨੂੰ ਲੋਈ ਭੇਂਟ ਕਰਕੇ ਸਵਾਗਤ ਕੀਤਾ। ਮਹੰਤ ਯੋਗੀ ਰਾਮ ਨਾਥ ਨੇ ਦੱਸਿਆ ਕਿ ਸਵੇਰੇ ਪਹਿਲਾਂ ਮੰਦਰ ਵਿਚ ਆਰਤੀ ਕੀਤੀ ਜਾਂਦੀ ਹੈ ਅਤੇ ਦਰਸ਼ਨ ਕੁਮਾਰ ਮੰਡਲੀ ਵਲੋਂ ਕੀਰਤਨ ਅਤੇ ਭੇਟਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਅੱਜ ਦੇ ਦਿਨਾਂ ਇੱਥੇ ਦੂਰ ਦਰਾਂਡੇ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਆ ਕੇ ਮੱਥਾ ਟੇਕਦੀਆਂ ਹਨ। ਸਰਧਾਲੂਆਂ ਲਈ ਲੰਗਰ ਤਿਆਰ ਕਰਕੇ ਲੰਗਰ ਵਰਤਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਨਿਰਮਲ ਕੁਮਾਰ, ਰੋਸ਼ਨ ਦੱਤ ਚੇਅਰਮੈਨ ਲੇਬਰਫੈਡ ਪੰਜਾਬ ਸਮੇਤ ਹੋਰ ਸਾਥੀ ਹਾਜ਼ਰ ਸਨ।