ਪੀਯੂ ਦੀ ਪ੍ਰਧਾਨ ਕਨੂਪ੍ਰਿਯਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਜਥੇਬੰਦੀਆਂ ਦਾ ਸਾਥ ਦੇਣ ਦੀ ਸਜ਼ਾ!

Kanupriya receiving death threats from ABVP

ਪੰਜਾਬ- ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ ਆਰਐਸਐਸ ਦੇ ਵਿਰੁੱਧ ਬੋਲਣਾ ਮਹਿੰਗਾ ਪੈਂਦਾ ਜਾਪ ਰਿਹਾ ਹੈ ਕਿਉਂਕਿ ਆਰਐਸਐਸ, ਅਮਿਤ ਸ਼ਾਹ ਅਤੇ ਹਿੰਦੂਤਵ ਵਿਰੋਧੀ ਇਕ ਬਿਆਨ ਤੋਂ ਬਾਅਦ ਕਨੂੰਪ੍ਰਿਯਾ ਨੂੰ ਫੇਸਬੁੱਕ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸਟੂਡੈਂਟ ਫਾਰ ਸੁਸਾਇਟੀ ਨੇ ਦੋਸ਼ ਲਗਾਇਆ ਹੈ ਕਿ ਇਹ ਧਮਕੀ ਆਰਐਸਐਸ ਦੀ ਹਮਾਇਤ ਪ੍ਰਾਪਤ ਏਬੀਵੀਪੀ ਦੇ ਇਕ ਸੀਨੀਅਰ ਆਗੂ ਦੇ ਫੇਸਬੁੱਕ ਅਕਾਊਂਟ 'ਤੇ ਦਿੱਤੀ ਗਈ ਹੈ। ਖੱਬੇ–ਪੱਖੀ ਝੁਕਾਅ ਵਾਲੀ S6S ਨੇ ਫ਼ੇਸਬੁੱਕ ਦੀ ਉਸ ਪੋਸਟ ਨੂੰ ਸ਼ੇਅਰ ਵੀ ਕੀਤਾ ਹੈ।

ਇਤਰਾਜ਼ਯੋਗ ਪੋਸਟ ਵਿਚ ਕਨੂਪ੍ਰਿਆ ਨੂੰ 'ਵੇਖਦਿਆਂ ਹੀ ਗੋਲੀ ਮਾਰ ਦੇਣ ਦੀ ਗੱਲ ਲਿਖੀ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਇਕ ਹੋਰ ਕੁਮੈਂਟ ਵਿਚ ਵੀ ਗੋਲੀ ਮਾਰ ਦੇਣ ਦੀ ਗੱਲ ਕੀਤੀ ਗਈ ਹੈ। ਕਨੂਪ੍ਰਿਆ ਨੇ ਇਸ ਮਾਮਲੇ 'ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਏਬੀਵੀਪੀ ਦੀ ਅਜਿਹੀ ਹਰਕਤ 'ਤੇ ਕੋਈ ਹੈਰਾਨੀ ਨਹੀਂ ਕਿਉਂਕਿ ਇਹ ਲੋਕ ਪਹਿਲਾਂ ਇਕ ਕਾਰਗਿਲ ਸ਼ਹੀਦ ਦੀ ਬੇਟੀ ਗੁਰਮਿਹਰ ਕੌਰ ਨੂੰ ਵੀ ਬਲਾਤਕਾਰ ਦੀ ਧਮਕੀ ਦੇ ਚੁੱਕੇ ਹਨ ਅਤੇ ਹੁਣ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਏਬੀਵੀਪੀ ਦਾ ਦੋਸ਼ ਐ ਕਿ ਕਨੂਪ੍ਰਿਆ ਕੁਝ ਅਜਿਹੇ ਅਨਸਰਾਂ ਨੂੰ ਆਪਣੀ ਹਮਾਇਤ ਦੇ ਰਹੀ ਹੈ। ਜਿਹੜੇ ਪੰਜਾਬ ਵਿਚ ਅਗਲੇ ਸਾਲ 2020 ਦੌਰਾਨ ਸਿੱਖ ਰਾਇਸ਼ੁਮਾਰੀ ਕਰਵਾਉਣਾ ਚਾਹੁੰਦੇ ਹਨ। ਇਹ ਵੀ ਦੋਸ਼ ਐ ਕਿ ਬੀਤੇ ਦਿਨੀਂ ਤਰਨ ਤਾਰਨ ਵਿਚ ਕਨੂਪ੍ਰਿਯਾ ਜਿਸ ਸਮਾਗਮ ਨੂੰ ਸੰਬੋਧਨ ਕਰ ਰਹੀ ਸੀ, ਉਥੇ 'ਫ਼੍ਰੀ ਪੰਜਾਬ ਫ਼ਰੌਮ ਇੰਡੀਆ' ਦਾ ਬੈਨਰ ਲੱਗਿਆ ਹੋਇਆ ਸੀ।

ਇਸ ਤੋਂ ਇਲਾਵਾ ਕਨੂਪ੍ਰਿਯਾ ਵੱਲੋਂ ਦਲ ਖ਼ਾਲਸਾ ਦੇ ਨਾਲ ਮਿਲ ਕੇ ਇਕ ਸਮਾਗਮ ਵਿਚ ਆਰਐਸਐਸ, ਅਮਿਤ ਸ਼ਾਹ ਅਤੇ ਹਿੰਦੂਤਵ ਦੇ ਵਿਰੁੱਧ ਟਿੱਪਣੀ ਵੀ ਕੀਤੀ ਗਈ ਸੀ। ਕਨੂਪ੍ਰਿਯਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਈ ਸੀ ਪਰ ਹੁਣ ਜਦੋਂ ਕਨੂੰਪ੍ਰਿਯਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਐਸਐਫਐਸ ਦੇ ਮੈਂਬਰ ਅਪਣੀ ਪ੍ਰਧਾਨ ਦੇ ਵਿਰੁੱਧ ਇਸ ਧਮਕੀ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਨੇ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।