ਕੇਂਦਰ ਨੇ ਜੰਮੂ-ਕਸ਼ਮੀਰ ਤੋਂ 10 ਹਜ਼ਾਰ ਫ਼ੌਜੀ ਵਾਪਸ ਬੁਲਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਨੇ ਜੰਮੂ-ਕਸ਼ਮੀਰ ਤੋਂ 10 ਹਜ਼ਾਰ ਫ਼ੌਜੀ ਵਾਪਸ ਬੁਲਾਏ

ਕੇਂਦਰ ਨੇ ਜੰਮੂ-ਕਸ਼ਮੀਰ ਤੋਂ 10 ਹਜ਼ਾਰ ਫ਼ੌਜੀ ਵਾਪਸ ਬੁਲਾਏ

ਨਵੀਂ ਦਿੱਲੀ, 19 ਅਗੱਸਤ : ਕੇਂਦਰ ਸਰਕਾਰ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਅਰਧਸੈਨਿਕ ਬਲਾਂ ਦੇ ਲਗਭਗ 10 ਹਜ਼ਾਰ ਜਵਾਨਾਂ ਨੂੰ ਫ਼ੌਰੀ ਤੌਰ 'ਤੇ ਵਾਪਸੀ ਦਾ ਹੁਕਮ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਤੈਨਾਤੀ ਦੀ ਸਮੀਖਿਆ ਮਗਰੋਂ ਇਹ ਫ਼ੈਸਲਾ ਕੀਤਾ। ਸੀਏਪੀਐਫ਼ ਦੀਆਂ 10 ਕੰਪਨੀਆਂ ਦੀ ਫ਼ੌਰੀ ਵਾਪਸੀ ਦਾ ਅਤੇ ਉਨ੍ਹਾਂ ਨੂੰ ਦੇਸ਼ ਵਿਚ ਉਨ੍ਹਾਂ ਥਾਵਾਂ 'ਤੇ ਮੁੜਨ ਦਾ ਹੁਕਮ ਦਿਤਾ ਗਿਆ ਹੈ ਜਿਥੋਂ ਉਨ੍ਹਾਂ ਨੂੰ ਪਿਛਲੇ ਸਾਲ ਧਾਰਾ 370 ਖ਼ਤਮ ਹੋਣ ਮਗਰੋਂ ਜੰਮੂ ਕਸ਼ਮੀਰ ਵਿਚ ਭੇਜਿਆ ਗਿਆ ਸੀ। ਕੁਲ 40 ਕੰਪਨੀਆਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਸਰਹੱਦੀ ਸੁਰੱÎਖਿਆ ਬਲ ਅਤੇ ਹਥਿਆਰਬੰਦ ਸੁਰੱਖਿਆ ਬਲ ਦੀਆਂ 20-20 ਕੰਪਨੀਆਂ ਨੂੰ ਇਸ ਹਫ਼ਤੇ ਵਾਪਸ ਬੁਲਾਇਆ ਜਾਵੇਗਾ। ਸੀਏਪੀਐਫ਼ ਦੀ ਇਕ ਕੰਪਨੀ ਵਿਚ ਲਗਭਗ 100 ਜਵਾਨ ਹੁੰਦੇ ਹਨ।       (ਏਜੰਸੀ)