ਪੰਜਾਬ ਵਿਚ ਬਿਜਲੀ ਦੀ ਖਪਤ ਰੀਕਾਰਡ 12000 ਮੈਗਾਵਾਟ ਨਜ਼ਦੀਕ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਬਿਜਲੀ ਦੀ ਖਪਤ ਰੀਕਾਰਡ 12000 ਮੈਗਾਵਾਟ ਨਜ਼ਦੀਕ ਪਹੁੰਚੀ

image

ਪਟਿਆਲਾ, 18 ਅਗੱਸਤ (ਜਸਪਾਲ ਸਿੰਘ ਢਿੱਲੋਂ) : ਪੰਜਾਬ ਵਿਚ ਇਸ ਵੇਲੇ ਭਾਵੇਂ ਮਾਨਸੂਨ ਦਾ ਵਕਤ ਚੱਲ ਰਿਹਾ ਹੈ ਪਰ ਰਾਜ ਅੰਦਰ ਬਿਜਲੀ ਦੀ ਖਪਤ ਸਿਖਰਲੇ ਅੰਕੜੇ ਵੱਲ ਜਾ ਪੁੱਜੀ ਹੈ। ਬਿਜਲੀ ਨਿਗਮ ਵਲੋਂ ਨਿੱਜੀ ਤਾਪ ਬਿਜਲੀ ਘਰਾਂ ਨਾਲ ਹੋਏ ਸਮਝੋਤਿਆਂ ਕਾਰਨ ਬਿਜਲੀ ਦੀ ਤਰਜੀਹ ਉਨ੍ਹਾਂ ਤੋਂ ਖਰੀਦਣ ਨੂੰ ਦਿਤੀ ਜਾ ਰਹੀ ਹੈ, ਇਹੋ ਕਾਰਨ ਹੈ ਕਿ ਸਰਕਾਰੀ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ 'ਚੋਂ 10 ਦੀ ਥਾਂ 4 ਯੂਨਿਟ ਹੀ ਚਲਾਏ ਜਾ ਰਹੇ ਹਨ। ਇਸ ਵੇਲੇ ਲਹਿਰਾ ਮੁਹੱਬਤ ਦੇ 2 ਯੂਨਿਟਾਂ ਤੋਂ 462 ਮੈਗਾਵਾਟ ਅਤੇ ਰੋਪੜ ਦੇ 2 ਯੂਨਿਟਾਂ ਤੋਂ 336 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਜੇਕਰ ਨਿimageਜੀ ਤਾਪ ਬਿਜਲੀ ਘਰਾਂ ਦੇ ਉਤਪਾਦਨ 'ਤੇ ਝਾਤੀ ਮਾਰੀ

 

ਜਾਵੇ ਤਾਂ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰਾਂ ਦੇ 2 ਯੂਨਿਟਾਂ ਤੋਂ 1318 ਮੈਗਾਵਾਟ, ਤਲਵੰਡੀ ਸਾਬੋ ਦੇ ਵਣਾਂਵਾਲੀ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 1796 ਮੈਗਾਵਾਟ ਅਤੇ ਗੋਬਿੰਦਵਾਲ ਸਾਹਿਬ ਦੇ ਜੀ.ਵੀ.ਕੇ. ਤਾਪ ਬਿਜਲੀ ਘਰ ਤੋਂ 452 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਨਿਜੀ ਤਾਪ ਬਿਜਲੀ ਘਰਾਂ ਦਾ ਕੁੱਲ ਉਤਪਾਦਨ 3586 ਮੈਗਾਵਾਟ ਹੈ, ਜਿਸ ਨੂੰ ਬਿਜਲੀ ਨਿਗਮ ਖਰੀਦ ਰਿਹਾ ਹੈ। ਜੇਕਰ ਪਣ ਬਿਜਲੀ ਪ੍ਰਾਜੈਕਟਾਂ ਦੇ ਉਤਪਾਦਨਾਂ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਤੋਂ ਇਸ ਵੇਲੇ 745 ਮੈਗਾਵਾਟ ਬਿਜਲੀ ਪੰਜਾਬ ਨੂੰ ਯੋਗਦਾਨ ਪਾ ਰਹੀ ਹੈ। ਇਸ ਵਿਚ ਰਣਜੀਤ ਸਾਗਰ ਡੈਮ ਤੋਂ 380 ਮੈਗਾਵਾਟ, ਅੱਪਰਵਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 85 ਮੈਗਾਵਾਟ, ਮੁਕੈਰੀਆਂ ਪਨ ਬਿਜਲੀ ਘਰ ਤੋਂ 133 ਮੈਗਾਵਾਟ, ਆਨੰਦਪੁਰ ਸਾਹਿਬ ਪਨ ਬਿਜਲੀ ਘਰ ਤੋਂ 121 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 105 ਮੈਗਾਵਾਟ ਬਿਜਲੀ ਪੰਜਾਬ ਦੀ ਖਪਤ ਨਾਲ ਨਿਪਟਣ ਲਈ ਪ੍ਰਾਪਤ ਹੋ ਰਹੀ ਹੈ।


ਇਸੇ ਤਰ੍ਹਾਂ ਜੇਕਰ ਨਵਿਆਉਣਯੋਗ ਸਰੋਤਾਂ 'ਤੇ ਝਾਤੀ ਮਾਰੀ ਜਾਵੇ ਤਾਂ ਸੌਰ ਊਰਜਾ ਤੋਂ 433 ਮੈਗਾਵਾਟ  ਅਤੇ ਗੈਰ ਸੌਰ ਊਰਜਾ 51 ਮੈਗਾਵਾਟ ਬਿਜਲੀ ਪੰਜਾਬ ਦੇ ਖਾਤੇ ਵਿੱਚ ਆ ਰਹੀ ਹੈ। ਇਸ ਵੇਲੇ ਗਰੋਸ ਬਿਜਲੀ 5584 ਮੈਗਾਵਾਟ ਹੈ। ਬਿਜਲੀ  ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬਿਜਲੀ ਨਿਗਮ ਵਲੋਂ ਹਰ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।