ਤਾਲਾਬੰਦੀ ਦੌਰਾਨ ਪੈਂਦਾ ਹੋਏ ਬੱਚਿਆਂ ਲਈ ਭਵਿੱਖ 'ਚ ਹੋ ਸਕਦਾ ਹੈ ਖ਼ਤਰਾ, ਖੋਜ 'ਚ ਖੁਲਾਸਾ!
ਤਾਲਾਬੰਦੀ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਬਾਅਦ ਵਿਚ ਐਲਰਜੀ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਵੀਂ ਦਿੱਲੀ - ਭਾਰਤ ਸਮੇਤ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਰਹੇ ਕੋਰੋਨਾ ਵਾਇਰਸ ਬਾਰੇ ਨਵੀਂ ਖੋਜ ਸਾਹਮਣੇ ਆਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਬਾਅਦ ਵਿਚ ਐਲਰਜੀ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਗਿਆਨੀਆਂ ਨੇ ਡਬਲਿਨ ਦੇ ਰੋਟੰਡਾ ਹਸਪਤਾਲ ਵਿਚ ਮਾਰਚ ਤੋਂ ਮਈ ਦੇ ਦੌਰਾਨ ਪੈਦਾ ਹੋਏ ਇੱਕ ਹਜ਼ਾਰ ਬੱਚਿਆਂ ‘ਤੇ ਖੋਜ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ।
ਲੰਡਨ ਦੇ ਰਾਇਲ ਕਾਲਜ ਆਫ਼ ਸਰਜਨਸ (ਆਰਸੀਐਸਆਈ) ਵਿਚ ਬੱਚਿਆਂ ਦੇ ਵਿਭਾਗ ਦੇ ਵਿਗਿਆਨੀਆਂ ਅਨੁਸਾਰ, ਜਦੋਂ ਇਹ ਬੱਚੇ ਪੈਦਾ ਹੋਏ ਤਾਂ ਦੁਨੀਆ ਭਰ ਵਿਚ ਸੋਸ਼ਲ ਡਿਸਟੈਂਸਿੰਗ (ਸਮਿਜਕ ਦੂਰੀਆਂ) ਦਾ ਪਾਲਣ ਕੀਤਾ ਜਾ ਰਿਹਾ ਸੀ। ਕੋਰੋਨਾ ਲੱਛਣ ਵਾਲੇ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਕਿਹਾ ਜਾ ਰਿਹਾ ਸੀ। ਸਾਫ-ਸਫਾਈ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਸੀ। ਵਿਗਿਆਨੀਆਂ ਅਨੁਸਾਰ ਉਸ ਸਮੇਂ ਪ੍ਰਦੂਸ਼ਣ ਵੀ ਕਾਫੀ ਹੱਦ ਤੱਕ ਘੱਟ ਗਿਆ ਸੀ।
ਅਜਿਹੀ ਸਥਿਤੀ ਵਿਚ, ਜਦੋਂ ਇਹ ਬੱਚੇ ਭਵਿੱਖ ਵਿਚ ਇਹ ਸਭ ਚੀਜ਼ਾਂ ਸਹਿਣ ਕਰਨਗੇ, ਤਦ ਇਹ ਉਨ੍ਹਾਂ ਦੇ ਸਰੀਰ 'ਤੇ ਅਸਰ ਕਰੇਗਾ। ਖੋਜ ਉੱਤੇ ਆਰਸੀਐਸਆਈ ਯੂਨੀਵਰਸਿਟੀ ਆਫ਼ ਮੈਡੀਸਨ ਐਂਡ ਹੈਲਥ ਸਾਇੰਸਜ਼ ਦੇ ਪੀਡੀਆਟ੍ਰਿਕ ਵਿਭਾਗ ਦੇ ਪ੍ਰੋ. ਜੋਨਾਥਨ ਹੈਰੀਹੇਨ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਪੈਦਾ ਹੋਏ ਸਾਰੇ ਬੱਚੇ ਉਸ ਸਮੇਂ ਪ੍ਰਚਲਿਤ ਹਾਲਤਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਮੇਂ ਦੌਰਾਨ ਉਹ ਭਵਿੱਖ ਲਈ ਤਿਆਰ ਨਹੀਂ ਹੋ ਸਕੇ।
ਵਿਗਿਆਨੀਆਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਸਾਹ ਅਤੇ ਹੋਰ ਲਾਗਾਂ ਦੀ ਤਕਲੀਫ਼ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਵਿਗਿਆਨੀਆਂ ਦੇ ਅਨੁਸਾਰ, ਆਮ ਹਾਲਤਾਂ ਵਿਚ, ਬੱਚੇ ਜ਼ਮੀਨ ਉਤੇ ਖੇਡਦੇ ਹਨ ਅਤੇ ਗੰਦੇ ਵੀ ਹੁੰਦੇ ਹਨ। ਇਸ ਸਮੇਂ ਦੌਰਾਨ ਬੱਚੇ ਬਹੁਤ ਸਾਰੇ ਲੋਕਾਂ ਦੇ ਅਤੇ ਵਾਇਰਸਾਂ ਦੇ ਸੰਪਰਕ ਵਿਚ ਵੀ ਆਉਂਦੇ ਹਨ। ਇਹ ਬੱਚਿਆਂ ਦੀ ਪ੍ਰਤੀਰੋਧ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਲਹਾਲ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਤਾਲਾਬੰਦੀ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਭਵਿੱਖ ਵਿਚ ਐਲਰਜੀ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।