ਜਲੰਧਰ ’ਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ

ਏਜੰਸੀ

ਖ਼ਬਰਾਂ, ਪੰਜਾਬ

ਇਸ ਦੌਰਾਨ ਘਰਾਂ ਤੋਂ ਨਿਕਲੇ ਲੋਕ ਮੀਂਹ ਵਿਚ ਭਿਜਦੇ ਹੋਏ ਕੰਮ...

weather temperature falls due to cold winds and rain in jalandhar

ਜਲੰਧਰ: ਬੁੱਧਵਾਰ ਨੂੰ ਤੜਕੇ ਤੋਂ ਹੀ ਗਰਮੀ ਕਾਰਨ ਪਸੀਨੇ ਨਾਲ ਲਥਪਥ ਹੋ ਰਹੇ ਲੋਕਾਂ ਨੂੰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਏ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ। ਇਸ ਕਾਰਨ ਤਾਪਮਾਨ ਵਿਚ ਤਾਂ ਗਿਰਾਵਟ ਆਈ ਨਾਲ ਹੀ ਗਰਮੀ ਤੋਂ ਵੀ ਨਿਜ਼ਾਤ ਮਿਲ ਗਈ। ਕੰਮਕਾਜ ਤੇ ਨਿਕਲਣ ਦੇ ਸਮੇਂ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।

ਇਸ ਦੌਰਾਨ ਘਰਾਂ ਤੋਂ ਨਿਕਲੇ ਲੋਕ ਮੀਂਹ ਵਿਚ ਭਿਜਦੇ ਹੋਏ ਕੰਮ ਤੇ ਪਹੁੰਚੇ। ਮੀਂਹ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ। ਇਸ ਵਾਰ ਕਮਜ਼ੋਰ ਮਾਨਸੂਨ ਹੋਣ ਦੇ ਚਲਦੇ ਮੀਂਹ ਘਟ ਪੈ ਰਿਹਾ ਹੈ। ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਹੀ ਮੀਂਹ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਮੀਂਹ ਦੇ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ।

ਮੀਂਹ ਤੋਂ ਚੰਦ ਮਿੰਟਾਂ ਬਾਅਦ ਖੜ੍ਹੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਗੁਲਾਬ ਦੇਵੀ ਰੋਡ, ਕਪੂਰਥਲਾ ਚੌਕ, ਚੰਗੀ ਮੰਡੀ, ਅਲੀ ਮੁਹੱਲਾ, ਕਿਸ਼ਨਪੁਰਾ, ਬਲਦੇਵ ਨਗਰ, 120 ਫੁੱਟ ਰੋਡ, ਬਸਤੀ ਗੁੰਜਾ ਮੇਨ ਮਾਰਕੀਟ, ਫਗਵਾੜਾ ਗੇਟ, ਭਗਤ ਸਿੰਘ ਚੌਕ ਅਤੇ ਸ਼ਕਤੀਨਗਰ ਸਮੇਤ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਭਾਰੀ ਪਾਣੀ ਭਰ ਰਿਹਾ ਹੈ। ਦਸ ਦਈਏ ਕਿ ਐਨਸੀਆਰ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ।

ਸਵੇਰ ਤੋਂ ਹੀ ਦਿੱਲੀ ਅਤੇ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ ਆਸ-ਪਾਸ ਚਾਰੇ ਪਾਸੇ ਸੰਘਣੇ ਬੱਦਲ ਛਾਏ ਹੋਏ ਹਨ। ਬੁੱਧਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਦਿੱਲੀ ਦੀਆਂ ਕਈ ਸੜਕਾਂ ਡੁੱਬ ਗਈਆਂ ਹਨ ਅਤੇ ਇਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਅਗਲੇ ਦੋ ਤੋਂ ਤਿੰਨ ਦਿਨ ਬਾਰਸ਼ ਦੀ ਦਿੱਲੀ ਵਿਚ ਭਵਿੱਖਬਾਣੀ ਵੀ ਕੀਤੀ ਹੈ, ਜਦਕਿ ਕੁਝ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੰਗਲਵਾਰ ਨੂੰ ਵੀ ਦਿਨ ਭਰ ਦਿੱਲੀ ਵਿੱਚ ਬੱਦਲਵਾਈ ਰਹੀ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਈ। ਇਸ ਨਾਲ ਦਿੱਲੀ ਵਿਚ ਤਾਪਮਾਨ ਘੱਟ ਗਿਆ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ 1 ਡਿਗਰੀ ਵੱਧ ਸੀ। ਰਾਜਧਾਨੀ ਵਿੱਚ ਨਮੀ ਦਾ ਪੱਧਰ 98 ਪ੍ਰਤੀਸ਼ਤ ਤੱਕ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।