ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਗ੍ਰਿਫ਼ਤਾਰ

image

ਹੋਰ ਕੇਸਾਂ ’ਚੋਂ ਸੈਣੀ ਨੂੰ ਮਿਲ ਚੁੱਕੀ ਸੀ ਜ਼ਮਾਨਤ, ਨਵਾਂ ਕੇਸ ਦਰਜ ਕਰ ਕੇ ਵਿਜੀਲੈਂਸ ਨੇ ਅੱਜ ਮੋਹਾਲੀ ਪਹੁੰਚਣ ਸਮੇਂ ਲਿਆ ਗ੍ਰਿਫ਼ਤ ਵਿਚ

ਚੰਡੀਗੜ੍ਹ, 18 ਅਗੱਸਤ (ਭੁੱਲਰ, ਸੋਈ) : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਆਖ਼ਰ ਅੱਜ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਵੇਂ ਅਧਿਕਾਰਤ ਤੌਰ ’ਤੇ ਇਸ ਬਾਰੇ ਹਾਲੇ ਪੂਰੀ ਜਾਣਕਾਰੀ ਨਹੀਂ ਮਿਲੀ ਪਰ ਸੂਤਰਾਂ ਅਨੁਸਾਰ ਸੈਣੀ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਕਾਂਸਟੇਬਲ ਭਰਤੀ ਘੋਟਾਲੇ ’ਚ ਹੋਈ ਹੈ। 
ਜਾਣਕਾਰੀ ਅਨੁਸਾਰ ਉਹ ਵਿਜੀਲੈਂਸ ਬਿਊਰੋ ਵਲੋਂ ਦਰਜ ਮਾਮਲੇ ’ਚ ਜਾਂਚ ’ਚ ਸ਼ਾਮਲ ਹੋਣ ਲਈ ਪੁਲਿਸ ਟੀਮ ਕੋਲ ਆਏ ਸਨ। ਆਖ਼ਰ ਇਕ ਨਵੇਂ ਕੇਸ ’ਚ ਵਿਜੀਲੈਂਸ ਬਿਊਰੋ ਹੁਣ ਸੈਣੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲ ਹੋਈ ਹੈ।  ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿਚ ਜਾਂਚ ਲਈ ਪੇਸ਼ ਹੋਣ ਸੈਣੀ ਅੱਜ ਮੋਹਾਲੀ ਪਹੁੰਚੇ ਸਨ ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤਕ ਦੇਰ ਰਾਤ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਅਤੇ ਇੰਸਪੈਕਟਰ ਇੰਦਰਪਾਲ ਉਨ੍ਹਾਂ ਤੋਂ ਪੁਛਗਿੱਛ ਕਰ ਰਹੇ ਸਨ।