ਲੁਧਿਆਣਾ 'ਚ ਪਲਾਸਟਿਕ ਗੋਦਾਮ ਨੂੰ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

Plastic warehouse catches fire in Ludhiana

 

ਲੁਧਿਆਣਾ( ਰਾਜਵਿੰਦਰ ਸਿੰਘ) ਲੁਧਿਆਣਾ ਦੇ ਫੀਲਡਗੰਜ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਚਾਰ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗ ਗਈ। ਅੱਗ ਤਕਰੀਬਨ ਸਵੇਰੇ 5.45 ਮਿੰਟ 'ਤੇ ਲੱਗੀ।

 

 

ਜਿਸ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਰਾਹਤ ਦੀ ਗੱਲ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਇੱਕ ਪਲਾਸਟਿਕ ਗੋਦਾਮ ਹੋਣ ਦੇ ਕਾਰਨ ਕਾਫੀ ਮੁਸ਼ੱਕਤ ਕਰਨੀ ਪਈ।

 

 

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਗੇਡ ਅਧਿਕਾਰੀ ਨੇ ਕਿਹਾ ਕੀ ਉਹਨਾਂ ਨੂੰ ਜਦੋਂ ਜਾਣਕਾਰੀ ਮਿਲੀ ਉਹ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ। ਉਹਨਾਂ ਨੇ ਕਿਹਾ ਕਿ ਅੱਗ ਤਕਰੀਬਨ ਪੌਣੇ 6 ਵਜੇ ਲੱਗੀ।

 

ਹੁਣ ਤੱਕ ਤਕਰੀਬਨ 45 ਦੇ ਕਰੀਬ ਗੱਡੀਆਂ ਲੱਗ ਚੁੱਕੀਆ ਹਨ ਅਤੇ ਅੱਗ ਉਪਰ 75% ਕਾਬੂ ਪਾਇਆ ਜਾ ਚੁੱਕਾ ਹੈ  ਅਤੇ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।