ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਹਨੀ ਟਰੈਪ ਲਗਾ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼
ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦਿੱਤੀ ਜਾਣਕਾਰੀ
Big action of Punjab Police
ਮੁਹਾਲੀ: ਪੰਜਾਬ ਪੁਲਿਸ ਨੇ ਹਨੀ ਟ੍ਰੈਪ ਲਗਾ ਕੇ ਫਿਰੌਤੀ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਇਸ ਗਿਰੋਹ ਨੇ ਖਰੜ ਦੇ ਇੱਕਵਿਦਿਆਰਥੀ ਨੂੰ ਹਨੀ ਟ੍ਰੈਪ ਨਾਲ ਬੁਲਾਇਆ ਅਤੇ ਫਿਰ ਉਸ ਨੂੰ ਅਗਵਾ ਕਰਕੇ ਫਿਰੌਤੀ ਵਸੂਲਣ ਲਈ ਨਸ਼ੇ ਦੇ ਟੀਕੇ ਲਗਾਏ।