ਜ਼ਮੀਨ ਖ਼ਾਤਰ ਭਾਣਜੇ ਨੇ ਆਪਣੇ ਮਾਮੇ ਦਾ ਬੇਰਹਿਮੀ ਨਾਲ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਪਾ ਮੰਡੀ ਦੇ ਪਿੰਡ ਢਿੱਲਵਾਂ-ਨਾਭਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ

photo

 

ਤਪਾ ਮੰਡੀ: ਅੱਜ ਕੱਲ੍ਹ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਰਿਸ਼ਤਿਆਂ ਵਿਚ ਆਪਸੀ ਮੋਹ ਪਿਆਰ ਨਹੀਂ ਰਿਹਾ। ਜ਼ਮੀਨ (Land) ਖਾਤਰ ਭਰਾ ਭਰਾ ਦਾ ਦੁਸ਼ਮਣ ਬਣ ਰਿਹਾ ਹੈ। 

 

ਅਜਿਹਾ ਹੀ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਇਕ ਮਾਮਲਾ ਸਬ-ਡਵੀਜ਼ਨ ਤਪਾ ਮੰਡੀ ਦੇ ਪਿੰਡ ਢਿੱਲਵਾਂ-ਨਾਭਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਭਾਣਜੇ ਨੇ ਆਪਣੇ ਬਜ਼ੁਰਗ ਮਾਮੇ ਦਾ ਗੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਦਲੀਪ ਸਿੰਘ (72 ਸਾਲ) ਪੁੱਤਰ ਗੁਰਬਖਸ਼ ਸਿੰਘ ਦਾ ਵਜੋਂ ਹੋਈ ਹੈ।