ਜਲੰਧਰ 'ਚ ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ
ਪੁੱਤ ਨੂੰ ਵੀ ਸੱਪ ਨੇ ਡੰਗ ਲਿਆ ਸੀ ਪਰ ਉਹ ਇਲਾਜ ਤੋਂ ਬਾਅਦ ਠੀਕ ਹੋ ਗਿਆ
ਜਲੰਧਰ - ਸਥਾਨਕ ਸ਼ਹਿਰ ਦੇ ਪੱਛਮੀ ਇਲਾਕੇ ਦੀ ਰਾਮ ਸ਼ਰਨ ਕਲੋਨੀ 'ਚ ਪਿਓ-ਪੁੱਤ ਛੱਤ 'ਤੇ ਸੁੱਤੇ ਪਏ ਸਨ ਜਦੋਂ ਉਹਨਾਂ ਨੂੰ ਸੱਪ ਨੇ ਡੰਗਿਆ। ਗੱਲ 15 ਅਗਸਤ ਦੀ ਹੈ ਜਦੋਂ ਸਮਾਂ ਸਵੇਰੇ 3 ਵਜੇ ਦਾ ਸੀ ਤੇ ਪਿਤਾ ਨੂੰ ਪਤਾ ਲੱਗਿਆ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ। ਪਤਾ ਲੱਗਣ ਤੋਂ ਤੁਰੰਤ ਬਾਅਹ ਪੁੱਤ ਬਿੱਟੂ ਪਿਤਾ ਨੂੰ ਸਿਵਲ ਹਸਪਤਾਲ ਜਲੰਧਰ ਲੈ ਗਿਆ।
ਕੁੱਝ ਸਮੇਂ ਬਾਅਦ ਰਾਮਪ੍ਰੀਤ ਦੇ ਪੁੱਤ ਬਿੱਟੂ ਨੂੰ ਵੀ ਚੱਕਰ ਆਉਣ ਲੱਗੇ। ਜਦੋਂ ਡਾਕਟਰਾਂ ਨੇ ਦੇਖਿਆ ਤਾਂ ਪਤਾ ਲੱਗਾ ਕਿ ਬੇਟੇ ਨੂੰ ਵੀ ਸੱਪ ਨੇ ਡੰਗਿਆ ਹੋਇਆ ਸੀ ਅਤੇ ਬੇਟੇ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੇਟਾ ਤਾਂ ਇਲਾਜ ਦੌਰਾਨ ਠੀਕ ਹੋ ਗਿਆ ਪਰ ਪਿਤਾ ਰਾਮਪ੍ਰੀਤ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿੱਛੇ 10-12 ਸਾਲ ਤੋਂ ਪਲਾਂਟ ਖਾਲੀ ਪਿਆ ਹੈ ਜਿਸ ਵਿਚ ਕਾਫ਼ੀ ਜ਼ਹਿਰੀਲੇ ਸੱਪ, ਚੂਹੇ ਆਦਿ ਜੀਵ ਹਨ ਜੋ ਕਿ ਲੋਕਾਂ ਦੇ ਘਰਾਂ ਵਿਚ ਵੜਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਪਲਾਂਟ ਸਿਰਫ਼ ਉਹਨਾਂ ਦੇ ਘਰ ਦੇ ਪਿੱਛੇ ਹੀ ਨਹੀਂ ਪਿੰਡ ਵਿਚ ਹੋਰ ਵੀ ਕਈ ਥਾਂਵਾਂ ਅਜਿਹੀਆਂ ਹਨ ਜੋ ਖਾਲੀ ਰਏ ਹਨ ਤੇ ਉੱਥੇ ਸੱਪ ਆਦਿ ਰਹਿੰਦੇ ਹਨ ਤੇ ਫਿਰ ਉਹ ਲੋਕਾਂ ਦੇ ਘਰਾਂ ਵਿਚ ਵੜ ਜਾਂਦੇ ਹਨ।
ਉਹਨਾਂ ਨੇ ਦੱਸਿਆ ਕਿ ਖਾਲੀ ਪਏ ਪਲਾਂਟ ਦਾ ਕੋਈ ਵਾਲੀ ਵਾਰਸ ਨਹੀਂ ਹੈ ਤੇ ਕਿਸੇ ਨੂੰ ਨਹੀਂ ਪਤਾ ਇਹ ਕਿਸੇ ਦੇ ਨਾਮ 'ਤੇ ਹਨ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇ ਇਹ ਪਲਾਂਟ ਕੋਈ ਨਹੀਂ ਲੈਂਦਾ ਤਾਂ ਇਹਨਾਂ ਨੂੰ ਪਾਰਕਾਂ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਤਾਂ ਪਾਰਕਾਂ ਵਿਚ ਖੇਡ ਸਕਣ।