PU 'ਚ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਐਲਾਨੀ ਨਵੀਂ ਜਥੇਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਬੰਦੀ ਦਾ ਨਾਮ ਯੂਐਸਓ (ਯੂਨੀਵਰਸਿਟੀ ਸਟੂਡੈਂਟ ਓਰਗਾਨਾਈਜ਼ੇਸ਼ਨ) ਹੈ।

PHOTO

 

ਚੰਡੀਗੜ੍ਹ :  ਪੰਜਾਬ ਯੂਨੀਵਰਸਿਟੀ ਵਿਚ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਇਕ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਹੈ। ਇਸ ਜਥੇਬੰਦੀ ਦਾ ਨਾਮ ਯੂਐਸਓ (ਯੂਨੀਵਰਸਿਟੀ ਸਟੂਡੈਂਟ ਓਰਗਾਨਾਈਜ਼ੇਸ਼ਨ) ਹੈ।

ਸਟੂਡੈਂਟ ਲੀਡਰ ਅਰਸ਼ ਕੰਬੋਜ਼ ਨੇ ਜਥੇਬੰਦੀ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਵਿਦਿਆਰਥੀ ਸਿਆਸਤ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੀ ਲੋੜੋ ਵੱਧ ਦਖਲਅੰਦਾਜ਼ੀ ਕਰਕੇ ਯੂਨੀਵਰਸਿਟੀ ਦੀ ਸਿਆਸਤ ਦਾ ਪੱਧਰ ਡਿੱਗ ਰਿਹਾ ਹੈ।

ਇਸ ਕਰਕੇ ਉਹਨਾਂ ਆਮ ਆਦਮੀ ਪਾਰਟੀ ਦਾ ਸਟੂਡੈਂਟ ਵਿੰਗ (CYSS) ਛੱਡ ਕੇ ਵੱਖ-ਵੱਖ ਵਿਭਾਗਾਂ ਤੇ ਪਾਰਟੀ ਮੈਬਰਾਂ ਨਾਲ ਮਿਲ ਕੇ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਹੈ।