ਇਟਲੀ ਤੋਂ ਮੰਦਭਾਗੀ ਖ਼ਬਰ: ਸਿੱਖੀ ਪ੍ਰਚਾਰ ਹਿੱਤ ਵਿਦੇਸ਼ ਪਹੁੰਚੇ ਕਪੂਰਥਲਾ ਦੇ ਕਵੀਸ਼ਰ ਦਾ ਦਿਹਾਂਤ 

ਏਜੰਸੀ

ਖ਼ਬਰਾਂ, ਪੰਜਾਬ

ਪੁਨਤੀਨੀਆ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਗਿਆ ਹੈ।   

Satnam Singh

ਇਟਲੀ -  ਦੁਆਬੇ ਦੀ ਧਰਤੀ ਨਾਲ ਸਬੰਧਤ ਗੋਲ਼ਡ ਮੈਡਿਲੈਸਟ ਕਵੀਸ਼ਰ ਸਤਨਾਮ ਸਿੰਘ ਸੰਧੂ ਦਾ ਇਟਲੀ ਦੇ ਸ਼ਹਿਰ ਅਪ੍ਰੀਲੀਆ ਦੇ ਸਰਕਾਰੀ ਹਸਪਤਾਲ ਵਿਚ ਅਚਾਨਕ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਸਤਨਾਮ ਸਿੰਘ ਸੰਧੂ ਆਪਣੇ ਸਾਥੀਆਂ ਨਾਲ ਇੰਨੀ ਦਿਨੀਂ ਸਿੱਖੀ ਪ੍ਰਚਾਰ ਲਈ ਯੂਰਪ ਟੂਰ 'ਤੇ ਸਨ, ਜਿੱਥੇ ਉਨਾਂ ਨੇ ਜਰਮਨ ਤੇ ਇਟਲੀ ਦੇ ਕਈ ਗੁਰਦੁਆਰਿਆਂ 'ਚੋਂ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ ਸੀ

ਤੇ ਅਗਸਤ ਮਹੀਨੇ ਦੇ ਆਖੀਰ ਵਿਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਹ੍ਹ ਨੇੜੇ ਸੁਲਤਾਨਪੁਰ ਲੋਧੀ ਮੁੜਨਾ ਸੀ ਪਰ ਅਚਾਨਕ ਸਿਹਤ ਨਾ ਠੀਕ ਨਾ ਹੋਣ ਕਾਰਨ ਉਹਨਾਂ ਨੂੰ ਇਟਲੀ ਦੇ ਸ਼ਹਿਰ ਅਪ੍ਰੀਲੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨਾਂ ਦੀ ਬੇਵਕਤੀ ਮੌਤ ਹੋ ਜਾਣ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉੁਨਾਂ ਦੇ ਪੁਨਤੀਨੀਆ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਗਿਆ ਹੈ।