Punjab News: ਖਰੜ ਨਗਰ ਨਿਗਮ ਨੇ ਓਮ ਐਨਕਲੇਵ ਵਿੱਚ ਬਿਨਾਂ ਕਿਸੇ ਸਮੱਸਿਆ ਦੇ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟਿਆ

ਏਜੰਸੀ

ਖ਼ਬਰਾਂ, ਪੰਜਾਬ

Punjab News: ਲੋਕਾਂ ਨੂੰ ਡਰ ਹੈ ਕਿ ਜੇਕਰ ਬਰਸਾਤ ਦਾ ਪਾਣੀ ਭਰ ਗਿਆ ਤਾਂ ਆਸ-ਪਾਸ ਦੇ ਘਰ ਵੀ ਢਹਿ ਜਾਣਗੇ, ਲੋਕਾਂ ਦੇ ਡੁੱਬਣ ਦਾ ਖਤਰਾ ਹੈ।

Kharar Municipal Corporation digs 10 feet deep and 50 feet long pit in Om Enclave without any problem

 

ਭਾਜਪਾ ਆਗੂ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਟੋਇਆਂ ਨੂੰ ਪੁੱਟਣ  ਵਾਲੇ ਅਧਿਕਾਰੀਆਂ ਨੂੰ ਇਸ ਸਬੰਧੀ ਜਵਾਬਦੇਹ ਬਣਾਇਆ ਜਾਵੇ।

Punjab News: ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਤੇ ਬਿਨਾਂ ਕਿਸੇ ਦੀ ਮੰਗ ਦੇ ਖਰੜ ਨਗਰ ਨਿਗਮ ਦੇ ਅਧਿਕਾਰੀਆਂ ਨੇ ਓਮ ਐਨਕਲੇਵ ਦੇ ਅੰਦਰ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟ ਕੇ ਉਥੇ ਰਹਿੰਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ ਜਿਨਾਂ ਨੇ ਐਤਵਾਰ ਨੂੰ ਮੋਹਾਲੀ ਭਾਜਪਾ ਦੇ ਜਿਲਾ ਮੀਤ ਪ੍ਰਧਾਨ ਪਾਵਨ ਮਨੋਚਾ ਦੇ  ਨਾਲ ਓਮ ਐਨਕਲੇਵ ਵਿੱਚ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ। 

ਪਾਈਪਾਂ ਵਿੱਚ ਆ ਰਿਹਾ ਸੀਵਰੇਜ ਦਾ ਪਾਣੀ

ਓਮ ਐਨਕਲੇਵ ਦੇ ਵਸਨੀਕਾਂ ਨੇ ਜੋਸ਼ੀ ਨੂੰ ਦੱਸਿਆ ਕਿ ਬੀਤੇ ਸ਼ਨੀਵਾਰ ਖਰੜ ਨਗਰ ਨਿਗਮ ਨੇ ਬਿਨਾਂ ਕਿਸੇ ਮੰਗ ਦੇ ਓਮ ਐਨਕਲੇਵ ਦੇ ਅੰਦਰ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੀ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ। ਜਿਸ ਨੂੰ ਬਾਅਦ ਵਿੱਚ ਜੋੜ ਦਿੱਤਾ ਗਿਆ ਪਰ ਇਸ ਪਾਈਪ ਨੂੰ ਸਹੀ ਢੰਗ ਨਾਲ ਨਹੀਂ ਜੋੜਿਆ ਗਿਆ, ਜਿਸ ਕਾਰਨ ਹੁਣ ਸੀਵਰੇਜ ਦਾ ਪਾਣੀ ਟੂਟੀਆਂ ਵਿੱਚ ਆ ਰਿਹਾ ਹੈ।

ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ

ਜੋਸ਼ੀ ਨੇ ਦੱਸਿਆ ਕਿ ਇਸ ਲੰਬੇ ਟੋਏ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਹ ਟੋਆ ਅਜੇ ਤੱਕ ਨਹੀਂ ਭਰਿਆ ਗਿਆ। ਅਜਿਹੇ 'ਚ ਜੇਕਰ ਹੁਣ ਮੀਂਹ ਪੈਂਦਾ ਹੈ ਤਾਂ 5 ਤੋਂ 6 ਫੁੱਟ ਡੂੰਘਾ ਪਾਣੀ ਭਰ ਜਾਵੇਗਾ, ਜਿਸ ਕਾਰਨ ਟੋਏ ਨਜ਼ਰ ਨਹੀਂ ਆਉਣਗੇ ਅਤੇ ਲੋਕ ਇਸ 'ਚ ਡਿੱਗ ਜਾਣਗੇ। ਟੋਏ ਦੇ ਨਾਲ ਲੱਗਦੇ ਬਿਜਲੀ ਦੇ ਖੰਭੇ ਅਤੇ ਤਿੰਨ ਮੰਜ਼ਿਲਾ ਫਲੈਟ ਵੀ ਡਿੱਗ ਸਕਦੇ ਹਨ।

ਜਲਭਰਾਵ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ

ਜੋਸ਼ੀ ਨੇ ਅੱਗੇ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਬਰਸਾਤ ਦੇ ਮੌਸਮ ਦੌਰਾਨ ਪਿੰਡ ਬਲੌਂਗੀ, ਬੱਲੋਮਾਜਰਾ, ਸੰਨੀ ਇਨਕਲੇਵ, ਦੇਸੂਮਾਜਰਾ, ਪਾਰਸ ਇਨਕਲੇਵ ਦੇ ਬਰਸਾਤੀ ਪਾਣੀ ਓਮ ਇਨਕਲੇਵ ਦੇ ਨਾਲ ਲੱਗਦੇ ਬਰਸਾਤੀ ਛੱਪੜ ਵਿੱਚ ਇਕੱਠਾ ਹੋ ਕੇ ਓਮ ਇਨਕਲੇਵ ਵਿੱਚ ਆ ਜਾਂਦਾ ਹੈ, ਜਿਸ ਕਾਰਨ ਐਨਕਲੇਵ ਵਿੱਚ ਪੰਜ - ਛੇ ਫੁੱਟ ਤੱਕ ਪਾਣੀ ਭਰ ਜਾਂਦਾ ਹੈ। ਇਸ ਕਾਰਨ ਸੀਵਰੇਜ ਦਾ ਪਾਣੀ ਵੀ ਬੈਕਅੱਪ ਕਰ ਕੇ ਬਦਬੂ ਫੈਲਾਉਂਦਾ ਹੈ, ਹੇਠਲੀ ਮੰਜ਼ਿਲ 'ਤੇ ਰਹਿੰਦੇ ਕਈ ਘਰਾਂ 'ਚ ਸੱਪ ਨਿਕਲ ਆਏ ਹਨ | ਲੋਕਾਂ ਦਾ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਨੁਕਸਾਨਿਆ ਗਿਆ ਹੈ। ਕਈਆਂ ਨੂੰ ਕਰੰਟ ਲਗ ਚੁਕੀਆ ਹੈ, ਜਿਸ ਕਰਕੇ  ਆਪਣੇ ਘਰਾਂ ਨੂੰ ਤਾਲੇ ਲਗਾ ਕੇ ਪਿੰਡਾਂ ਜਾਂ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਚਲੇ ਗਏ ਹਨ।

ਜੋਸ਼ੀ ਨੇ ਕਿਹਾ ਜੇ ਜਰੂਰੀ ਹੋਵੇ ਤਾਂ ਬਾਰਿਸ਼ ਤੋਂ ਬਾਅਦ ਟੋਆ ਪੁੱਟਿਆ ਜਾਵੇ

ਵਿਨੀਤ ਜੋਸ਼ੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰੜ ਨਗਰ ਨਿਗਮ ਜਲਦੀ ਤੋਂ ਜਲਦੀ ਇਨ੍ਹਾਂ ਪੁੱਟੇ ਟੋਇਆਂ ਨੂੰ ਭਰੇ ਅਤੇ ਇਨ੍ਹਾਂ ਟੋਇਆਂ ਨੂੰ ਪੁੱਟਣ  ਵਾਲੇ ਅਧਿਕਾਰੀਆਂ ਨੂੰ ਇਸ ਸਬੰਧੀ ਜਵਾਬਦੇਹ ਬਣਾਇਆ ਜਾਵੇ। ਜੇਕਰ ਟੋਆ ਪੁੱਟਣਾ ਜ਼ਰੂਰੀ ਹੈ ਤਾਂ ਬਰਸਾਤ ਤੋਂ ਬਾਅਦ ਹੀ ਟੋਆ ਪੁੱਟਿਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।