Firozpur News: ਫ਼ਿਰੋਜ਼ਪੁਰ ਵਿਚ ਕਰੋੜਾਂ ਦੀ ਹੈਰੋਇਨ ਸਮੇਤ ਦੋ ਸਕੇ ਭਰਾ ਗ੍ਰਿਫ਼ਤਾਰ
Firozpur News: ਇਕ ਪਿਸਤੌਲ, 7 ਜ਼ਿੰਦਾ ਕਾਰਤੂਸ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
Two brothers arrested with heroin worth crores in Firozpur News: ਫ਼ਿਰੋਜ਼ਪੁਰ ਵਿਚ ਸੀਆਈਏ ਸਟਾਫ਼ ਨੇ ਜ਼ੀਰਾ ਤੋਂ ਦੋ ਸਕੇ ਭਰਾਵਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ, ਇਕ ਦੇਸੀ ਪਿਸਤੌਲ, 7 ਜ਼ਿੰਦਾ ਕਾਰਤੂਸ, 12 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਨੋਵਾ ਸਮੇਤ ਕਾਬੂ ਕੀਤਾ ਹੈ। ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਲਈ ਫਰੀਦਕੋਟ ਅੰਡਰਬ੍ਰਿਜ 'ਤੇ ਪਹੁੰਚੇ।
ਉਦੋਂ ਮੁਖਬਰ ਨੇ ਇਤਲਾਹ ਦਿਤੀ ਕਿ ਦੋਸ਼ੀ ਵਿਸ਼ਾਲ ਤੇ ਸੋਨੂੰ ਪੁੱਤਰ ਰੋਸ਼ਨ ਵਾਸੀ ਫ਼ਿਰੋਜ਼ਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਦੋਵੇਂ ਮੁਲਜ਼ਮ ਸਿਲਵਰ ਰੰਗ ਦੀ ਇਨੋਵਾ ਗੱਡੀ ਵਿਚ ਆ ਰਹੇ ਹਨ, ਜਿਸ ਦੇ ਬਾਅਦ ਨਾਕਾਬੰਦੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਨਸ਼ੀਲਾ ਪਦਾਰਥ ਅਤੇ ਪਿਸਤੌਲ ਬਰਾਮਦ ਹੋਇਆ।
ਮੁਲਜ਼ਮਾਂ ਖ਼ਿਲਾਫ਼ ਥਾਣਾ ਕੁਲਗੜ੍ਹੀ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।