villages ਵਿਚ ਸੋਲਰ ਲਾਈਟਾਂ ਲਗਾਉਣ ਸਮੇਂ ਹੋਇਆ ਵੱਡਾ ਘਪਲਾ
ਸਾਬਕਾ ਕਾਂਗਰਸੀ ਮੰਤਰੀ ਖਿਲਾਫ਼ ਕਾਰਵਾਈ ਦੀ ਤਿਆਰੀ
villages solar lights new in punjabi : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਇਕ ਸਾਬਕਾ ਮੰਤਰੀ ’ਤੇ ਸ਼ਿਕੰਜਾ ਕਸਣ ਜਾ ਰਹੀ ਹੈ। ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ’ਚ ਸੋਲਰ ਲਾਈਟਾਂ ਲਗਾਉਣ ਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 23 ਪਿੰਡਾਂ ’ਚ ਪੜਤਾਲ ਕਰਵਾਈ। ਪੜਤਾਲ ’ਚ ਕਈ ਖਾਮੀਆਂ ਸਾਹਮਣੇ ਆਈਆਂ ਹਨ। 23 ਪਿੰਡਾਂ ’ਚ ਲੱਗੀਆਂ ਸੋਲਰ ਲਾਈਟਾਂ ਦੀ ਪੜਤਾਲ ’ਚ 24.52 ਲੱਖ ਰੁਪਏ ਦਾ ਘੁਟਾਲਾ ਹੋਣ ਦਾ ਪਤਾ ਚੱਲਿਆ ਹੈ ਜਦਕਿ 44 ਪਿੰਡਾਂ ਦੀ ਪੜਤਾਲ ਹੋਣੀ ਅਜੇ ਬਾਕੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਧ ਦਾ ਕਹਿਣਾ ਹੈ ਕਿ ਉਹ ਦਾ ਜਲਦੀ ਹੀ ਖੁਲਾਸਾ ਕਰਨਗੇ। ਮੰਤਰੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਦੇ ਸਕਦੇ ਹਨ।
ਵਿਭਾਗੀ ਜਾਂਚ ਦੌਰਾਨ ਦਿਲਚਸਪ ਜਾਣਕਾਰੀ ਸਾਹਮਣੇ ਆਈ ਕਿ ਸੋਲਰ ਲਾਈਟ ਲਈ ਲਗਾਏ ਗਏ ਖੰਭੇ ਦੀ ਲੰਬਾਈ ਘਟਾ ਦਿੱਤੀ ਗਈ, ਯਾਨੀ ਕਿ ਖੰਭੇ ਨੂੰ ਲਗਾਉਣ ਲਈ ਜੋ ਅਧਾਰ ਬਣਾਇਆ ਜਾਣਾ ਸੀ ਉਹ ਨਹੀਂ ਬਣਾਇਆ ਗਿਆ। ਉਪਰੋਂ ਇੱਕ ਫੁੱਟ ਲੰਬਾਈ ਘਟਾ ਦਿੱਤੀ ਗਈ। ਜੇਕਰ ਖੰਭੇ ਦੀ ਲੰਬਾਈ 11 ਫੁੱਟ ਰੱਖਣੀ ਸੀ ਤਾਂ ਇਸਨੂੰ ਸਿਰਫ਼ 10 ਫੁੱਟ ਰੱਖਿਆ ਗਿਆ। ਵਿਭਾਗੀ ਸੂਤਰ ਦੱਸਦੇ ਹਨ ਕਿ ਸੋਲਰ ਲਾਈਟ ਦੀ ਬੈਟਰੀ ਵਿੱਚ ਵੀ ਵੱਡਾ ਘੁਟਾਲਾ ਹੋਇਆ ਹੈ, ਪਰ ਵਿਭਾਗ ਇਸ ਮਾਮਲੇ ਵਿੱਚ ਖਾਲੀ ਹੱਥ ਹੈ ਕਿਉਂਕਿ ਲਗਾਈਆਂ ਗਈਆਂ ਸੋਲਰ ਲਾਈਟਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹਨ।
ਵਿਭਾਗ ਨੂੰ ਹੁਣ ਤੱਕ ਦੀ ਜਾਂਚ ਵਿੱਚ ਕੋਈ ਪੁਰਾਣੀ ਬੈਟਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਸੋਲਰ ਲਾਈਟਾਂ ਲਗਾਉਣ ਦਾ ਠੇਕਾ ਦਿੱਤਾ ਗਿਆ ਸੀ, ਉਹ ਸਾਬਕਾ ਮੰਤਰੀ ਦਾ ਕਰੀਬੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਵਿਜੀਲੈਂਸ ਨੇ ਕੁੱਲ ਪੰਜ ਸਾਬਕਾ ਮੰਤਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਕਾਂਗਰਸੀ ਕਾਰਜਕਾਲ ਦੇ ਮੰਤਰੀ ਸਨ ਜਦੋਂ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹਨ। ਵਿਜੀਲੈਂਸ ਨੇ ਹੁਣ ਤੱਕ ਸਾਬਕਾ ਕਾਂਗਰਸੀ ਮੰਤਰੀਆਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਓਪੀ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਵਿਰੁੱਧ ਕਾਰਵਾਈ ਕੀਤੀ ਹੈ। ਹਾਈ ਕੋਰਟ ਨੇ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਦਾ ਕੇਸ ਖਾਰਜ ਕਰ ਦਿੱਤਾ ਹੈ ਜਦੋਂ ਕਿ ਵਿਜੀਲੈਂਸ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ਕੁਸ਼ਲਦੀਪ ਢਿੱਲੋਂ ਆਦਿ ਵਿਰੁੱਧ ਵੀ ਕਾਰਵਾਈ ਕੀਤੀ ਹੈ।