Bhakra Dam News : ਭਾਖੜਾ ਡੈਮ ਦੇ 1 ਫੁੱਟ ਤੱਕ ਖੋਲ੍ਹੇ ਫਲੱਡ ਗੇਟ, ਗੋਵਿੰਦ ਸਾਗਰ ਝੀਲ 'ਚ ਵਧ ਰਿਹਾ ਹੈ ਪਾਣੀ
Bhakra Dam News : ਹਿਮਾਚਲ ਵੱਲੋਂ ਤੇਜ਼ੀ ਨਾਲ ਆ ਰਿਹਾ ਪਾਣੀ ਦਾ ਵਹਾਅ
ਭਾਖੜਾ ਡੈਮ ਦੇ 1 ਫੁੱਟ ਤੱਕ ਖੋਲ੍ਹੇ ਫਲੱਡ ਗੇਟ, ਗੋਵਿੰਦ ਸਾਗਰ ਝੀਲ 'ਚ ਵਧ ਰਿਹਾ ਹੈ ਪਾਣੀ
Bhakra Dam News in Punjabi : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ BBMB ਵੱਲੋਂ ਭਾਖੜਾ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਟੈਸਟਿੰਗ ਲਈ ਸਿਰਫ਼ 1 ਫੁੱਟ ਤੱਕ ਹੀ ਗੇਟ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਗੋਵਿੰਦ ਸਾਗਰ ਝੀਲ ‘ਚ ਪਾਣੀ ਲਗਾਤਾਰ ਵਧ ਰਿਹਾ ਹੈ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਅੱਜ 45000 ਕਿਊਸਿਕ ਪਾਣੀ ਛੱਡਿਆ ਜਾਵੇਗਾ, ਜਿਸ ਕਾਰਨ ਰੋਪੜ ਸਮੇਤ ਕਈ ਖੇਤਰ ਪ੍ਰਭਾਵਿਤ ਹੋਣਗੇ।
ਜ਼ਿਕਰਯੋਗ ਹੈ ਕਿ ਹਿਮਾਚਲ ਵੱਲੋਂ ਤੇਜ਼ੀ ਨਾਲ ਪਾਣੀ ਦਾ ਵਹਾਅ ਆ ਰਿਹਾ ਹੈ। ਬੱਦਲ ਫਟਣ ਤੇ ਫਲੱਡ ਫਲੈਸ਼ ਕਾਰਨ ਦਰਿਆ ਉਫ਼ਾਨ ‘ਤੇ ਹਨ।
(For more news apart from Flood gate of Bhakra Dam opened up 1 foot, water is rising in Govind Sagar Lake News in Punjabi, stay tuned to Rozana Spokesman)