ਰੋਜ਼ਾਨਾ ਸਪੋਕਸਮੈਨ ਦੀ ਖਬਰ ਦਾ ਹੋਇਆ ਅਸਰ, ਵੀਡੀਓ ਵਾਇਰਲ ਹੋਣ ਮਗਰੋਂ ਬਠਿੰਡਾ ਟਰੈਫਿਕ ਇੰਚਾਰਜ ਨੂੰ ਬਦਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂਚ ਮਗਰੋਂ ਬਠਿੰਡਾ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੂੰ ਲਾਇਨ ਹਾਜ਼ਰ ਕਰ ਦਿੱਤਾ

ਅਮਰੀਕ ਸਿੰਘ

ਬਠਿੰਡਾ : ਬੀਤੇ ਦਿਨੀਂ ਬਠਿੰਡਾ ਦੇ ਟਰੈਫਿਕ ਵਿੱਚ ਕੰਮ ਕਰਨ ਵਾਲੇ ਇੱਕ ਹੋਮਗਾਰਡ ਦੇ ਜਵਾਨ ਮੁਹੰਮਦੀ ਵੱਲੋਂ ਆਪਣੇ ਟਰੈਫਿਕ ਇੰਚਾਰਜ ਦੇ ਖਿਲਾਫ ਇੱਕ ਵੀਡੀਓ ਵਾਇਰਲ ਕੀਤੀ ਜਿਸ ਤੋਂ ਬਾਅਦ ਐਸ.ਐਸ.ਪੀ. ਬਠਿੰਡਾ ਵੱਲੋਂ ਡੀ.ਐਸ.ਪੀ. ਟਰੈਫਿਕ ਨੂੰ ਜਾਂਚ ਸੌਂਪੀ ਗਈ। ਜਾਂਚ ਮਗਰੋਂ ਬਠਿੰਡਾ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੂੰ ਲਾਇਨ ਹਾਜ਼ਰ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਥਾਣੇਦਾਰ ਮੇਜਰ ਸਿੰਘ ਨੂੰ ਬਠਿੰਡਾ ਸਿਟੀ ਟਰੈਫਿਕ ਇੰਚਾਰਜ ਲਗਾ ਦਿਤਾ। 

ਡੀ.ਐਸ.ਪੀ. ਟਰੈਫਿਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਬਠਿੰਡਾ ਸਿਟੀ ਟਰੈਫਿਕ ਇਨਚਾਰਜ ਮੇਜਰ ਸਿੰਘ ਨੂੰ ਲਗਾਇਆ ਗਿਆ ਹੈ ਹੈ ਜੋ ਹੁਣ ਮੇਜਰ ਸਿੰਘ ਹੀ ਕੰਮ ਕਰਨਗੇ ਅਤੇ ਅਮਰੀਕ ਸਿੰਘ ਨੂੰ ਸਿਟੀ ਟਰੈਫਿਕ ਇੰਚਾਰਜ ਤੋਂ ਹਟਾ ਕੇ ਪੁਲਿਸ ਲਾਈਨ ਵਿੱਚ ਭੇਜ ਦਿੱਤਾ ਗਿਆ ਹੈ।