ਗਾਂਧੀ ਪਰਵਾਰ 'ਤੇ ਅਨੁਰਾਗ ਠਾਕੁਰ ਦੀ ਟਿੱਪਣੀ

ਏਜੰਸੀ

ਖ਼ਬਰਾਂ, ਪੰਜਾਬ

ਗਾਂਧੀ ਪਰਵਾਰ 'ਤੇ ਅਨੁਰਾਗ ਠਾਕੁਰ ਦੀ ਟਿੱਪਣੀ

image

ਲੋਕ ਸਭਾ 30 ਮਿੰਟ ਲਈ ਰਹੀ ਮੁਲਤਵੀ

ਨਵੀਂ ਦਿੱਲੀ, 18 ਸਤੰਬਰ :  ਅਨੁਰਾਗ ਠਾਕੁਰ ਨੇ ਲੋਕ ਸਭਾ ਦੀ ਕਾਰਵਾਈ ਦੌਰਾਨ ਗਾਂਧੀ ਪਰਵਾਰ 'ਤੇ ਵੱਖ-ਵੱਖ ਨਾਂਵਾਂ ਦੇ ਅਧੀਨ ਧਨ ਰਾਸ਼ੀ ਜਮ੍ਹਾਂ 'ਤੇ ਜਨਤਕ ਧਨ ਜਮ੍ਹਾਂ ਕਰਨ ਦਾ ਦੋਸ਼ ਲਗਾਇਆ। ਅਨੁਰਾਗ ਠਾਕੁਰ ਨੇ ਇਸ ਦੌਰਾਨ ਕਿਹਾ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਤਕ ਨੇ ਪੀਐਮ ਕੇਅਰ ਫ਼ੰਡ ਨੂੰ ਸਹੀ ਦਸਿਆ ਹੈ। ਛੋਟੇ –ਛੋਟੇ ਬੱਚਿਆਂ ਨੇ ਅਪਣੀ ਗੋਲਕ ਤੋੜ ਕੇ ਚੰਦਾ ਦਿਤਾ ਹੈ । ਉਨ੍ਹਾਂ ਕਿਹਾ ਕਿ ਨਹਿਰੂ ਜੀ ਨੇ ਫ਼ੰਡ ਬਣਾਇਆ ਸੀ ਤੇ ਅੱਜ ਤਕ ਉਸ ਦਾ ਰਜਿਸਟਰੇਸ਼ਨ ਨਹੀਂ ਕਰਵਾਇਆ, ਤੁਸੀ ਸਿਰਫ਼ ਇਕ ਗਾਂਧੀ ਪਰਵਾਰ ਲਈ ਟਰੱਸਟ ਬਣਾਇਆ ਸੀ। ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਇਆ ਸੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ। ਜਦ ਗੱਲ ਬਹੁਤ ਵੱਧ ਗਈ ਤਾਂ ਕਾਂਗਰਸ ਲੀਡਰ ਨੇ ਇਥੋਂ ਤਕ ਕਹਿ ਦਿਤਾ ਕਿ ਹਿਮਾਚਲ ਤੋਂ ਕਿਹੋ ਜਹੇ.. ਆ ਕੇ ਬੈਠ ਗਏ ਹਨ ਪਾਰਲੀਮੈਂਟ ਵਿਚ। ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਨੂੰ 30 ਮਿੰਟ ਲਈ ਮੁਲਤਵੀ ਕਰ ਦਿਤਾ ਗਿਆ। ਵਿਰੋਧੀ ਧਿਰ ਵਲੋਂ ਗਾਂਧੀ ਪਰਵਾਰ 'ਤੇ ਕੀਤੀ ਗਈ ਅਨੁਰਾਗ ਠਾਕੁਰ ਦੀ ਟਿੱਪਣੀ 'ਤੇ ਉਨ੍ਹਾਂ ਵਲੋਂ ਮੁਆਫ਼ੀ ਦੀ ਮੰਗ ਕੀਤੀ। ਕਈ ਵਿਰੋਧੀ ਆਗੂਆਂ ਨੇ ਕਾਲਾ ਧਨ ਅਤੇ ਹੋਰ ਕਾਨੂੰਨ (ਕੁਝ ਪ੍ਰਬੰਧਾਂ ਦੇ ਆਰਾਮ ਅਤੇ ਸੋਧ) ਬਿੱਲ 'ਤੇ ਚਰਚਾ ਦੌਰਾਨ ਪੀ.ਐਮ. ਕੇਅਰਜ਼ ਫ਼ੰਡ ਦੀ ਆਲੋਚਨਾ ਕੀਤੀ। (ਏਜੰਸੀ)