ਕੋਵਿਡ-19 ਦਾ ਪਤਾ ਲਗਾਉਣ ਲਈ ਵਧੇਰੇ ਕਾਰਗਰ ਰੈਪਿਡ ਟੈਸਟ ਪ੍ਰਣਾਲੀ ਵਿਕਸਿਤ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ-19 ਦਾ ਪਤਾ ਲਗਾਉਣ ਲਈ ਵਧੇਰੇ ਕਾਰਗਰ ਰੈਪਿਡ ਟੈਸਟ ਪ੍ਰਣਾਲੀ ਵਿਕਸਿਤ ਕੀਤੀ

image

ਇਕ ਘੰਟੇ ਤੋਂ ਘੱਟ ਸਮੇਂ 'ਚ ਕੋਰੋਨਾ ਵਾਇਰਸ ਦਾ ਪਤਾ ਲਗਾਇਆ ਜਾ ਸਕੇਗਾ
 

ਬੋਸਟਨ, 18 ਸਤੰਬਰ : ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਲਾਗ ਦਾ ਪਤਾ ਲਗਾਉਣ ਲਈ ਇਕ ਨਵੀਂ ਰੈਪਿਡ ਟੈਸਟ ਪ੍ਰਣਾਲੀ ਵਿਕਸਿਤ ਕੀਤੀ ਹੈ। ਇਸ ਤਰੀਕੇ ਨਾਲ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਲਾਗ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਦੇ ਲਈ ਬਹੁਤ ਘੱਟ ਉਪਕਰਣ ਦੀ ਲੋੜ ਹੋਵੇਗੀ।
ਖੋਜਕਰਤਾਵਾਂ ਲੇ ਕਿਹਾ ਕਿ 'ਸਟਾਪ ਕੋਵਿਡ' ਨਾਂ ਦੀ ਨਵੀਂ ਟੈਸਟ ਪ੍ਰਣਾਲੀ ਕਾਫ਼ੀ ਸਸਤੀ ਹੋਵੇਗੀ ਜਿਸ ਨਾਲ ਲੋਗ ਹਰ ਦਿਨ ਜਾਂਚ ਕਰਾ ਸਕਣਗੇ। ਖੋਜ ਕਰਨ ਵਾਲੀ ਟੀਮ 'ਚ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨੋਲਾਜੀ (ਐਮਆਈਟੀ) ਦੇ ਵਿਗਿਆਨੀ ਵੀ ਸਨ।
'ਨਿਊ ਇੰਗਲੈਂਡ ਜਰਨਲ ਆਫ਼ ਮੈਡੀਸੀਨ' 'ਚ ਪ੍ਰਕਾਸ਼ਿਤ ਖੋਜ 'ਚ ਖੋਜਕਰਤਾਵਾਂ ਲੇ ਕਿਹਾ ਹੈ ਕਿ ਨਵੀਂ ਟੈਸਟ ਪ੍ਰਣਾਲੀ 9 ਫ਼ੀ ਸਦੀ ਲਾਗ ਦੇ ਮਾਮਲਿਆਂ ਦਾ ਪਤਾ ਲਗਾ ਸਕਦੀ ਹੈ। ਰਵਾਇਤੀ ਟੈਸਟ ਪ੍ਰਣਾਲੀ 'ਚ ਵੀ ਇਹ ਹੀ ਦਰ ਹੈ। ਅਧਿਐਨ ਦੇ ਸਹਿ ਲੇਖਕ ਅਤੇ ਐਮਆਈਟੀ ਦੇ ਵਿਗਿਆਨੀ ਉਮਰ ਅਬੁਦਿਆ ਨੇ ਦਸਿਆ, ''ਸਾਨੂੰ ਰੈਪਿਡ ਟੈਸਟ ਨੂੰ ਮੌਜੂਦਾ ਸਥਿਤੀ ਦਾ ਮਹੱਤਵਪੂਰਣ ਹਿੱਸਾ ਬਣਾਉਣਾ ਹੋਵੇਗਾ ਤਾਕਿ ਲੋਕ ਰਹ ਦਿਨ ਖੁਦ ਹੀ ਜਾਂਚ ਕਰਨ ਲੈਣ। ਇਸ ਨਾਲ ਮਹਾਂਮਾਰੀ ਦੀ ਰਫ਼ਤਾਰ ਨੂੰ ਘਟਾਉਣ 'ਚ ਮਦਦ ਮਿਲੇਗੀ।''
ਖੋਜਕਰਤਾਵਾਂ ਨੇ ਉਮੀਦ ਪ੍ਰਗਟਾਈ ਹੈ ਕਿ ਟੈਸਟ ਕਿੱਟ ਨੂੰ ਅੱਗੇ ਇਸ ਢੰਗ ਨਾਲ ਤਿਆਰ ਕਰ ਲਿਆ ਜਾਵੇਗਾ ਕਿ ਇਸਦਾ ਦਫ਼ਤਰ, ਹਸਪਤਾਲ, ਸਕੂਲ, ਘਰ ਕਿਤੇ ਵੀ ਇਸਤੇਮਾਲ ਹੋ ਸਕੇਗਾ। ਉਨ੍ਹਾਂ ਮੁਤਾਬਕ 'ਸਟਾਪ ਕੋਵਿਡ' ਜਾਂਚ ਦੇ ਨਵੇਂ ਐਡੀਸ਼ਨ 'ਚ ਕਿਸੇ ਮਰੀਜ਼ ਦੇ ਸੈਂਪਲ 'ਚ ਵਾਇਰਸ ਦੀ ਜੈਨੇਟਿਕ ਪਦਾਰਥ ਦੇ ਨਾਲ ਮੈਗਨੇਟਿਕ ਬੀਡਸ ਰਾਹੀਂ ਲਾਗ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਮੁਤਾਬਕ ਇਸ ਤਰੀਕੇ ਨਾਲ ਟੈਸਟ ਦੀ ਸੰਵੇਦਨਸ਼ੀਲਤਾ ਵੱਧ ਜਾਂਦੀ ਹੈ। ਮਾਨਕ ਜਾਂਚ ਪੀਸੀਆਰ ਪ੍ਰਣਾਲੀ 'ਚ ਵੀ ਇਹ ਹੀ ਤਰੀਕਾ ਵਰਤਿਆ ਜਾਂਦਾ ਹੈ।
ਖੋਜਕਰਤਾਵਾਂ ਨੇ ਸਟਾਪ ਕੋਵਿਡ ਪ੍ਰਣਾਲੀ ਰਾਹੀਂ ਮਰੀਜ਼ਾਂ ਦੇ 402 ਸੈਂਪਲਾਂ ਦੀ ਜਾਂਚ ਕੀਤੀ। ਜਾਂਚ 'ਚ ਇਸ ਨੇ 9 ਫ਼ੀ ਸਦੀ ਪੀੜਤ ਮਰੀਜ਼ਾਂ ਦਾ ਪਤਾ ਲਗਾਇਆ।  (ਪੀਟੀਆਈ)