ਹਰਸਿਮਰਤ ਦਾ ਅਸਤੀਫ਼ਾ ਮਰੇ ਦੇ ਮੂੰਹ ਵਿਚ ਪਾਣੀ ਪਾਉਣ ਵਾਲੀ ਗੱਲ : ਪਰਮਿੰਦਰ ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਹਰਸਿਮਰਤ ਦਾ ਅਸਤੀਫ਼ਾ ਮਰੇ ਦੇ ਮੂੰਹ ਵਿਚ ਪਾਣੀ ਪਾਉਣ ਵਾਲੀ ਗੱਲ : ਪਰਮਿੰਦਰ ਢੀਂਡਸਾ

image

ਚੰਡੀਗੜ੍ਹ, 18 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਸਬੰਧੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁਧ ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਤੇ ਇਹ ਅਸਤੀਫ਼ਾ ਰਾਤੋ-ਰਾਤ ਸਵੀਕਾਰ ਵੀ ਕਰ ਲਿਆ ਗਿਆ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਅਸਤੀਫ਼ਾ ਮਰੇ ਦੇ ਮੂੰਹ ਵਿਚ ਪਾਣੀ ਪਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਅਸਤੀਫ਼ਾ ਦੋ ਮਹੀਨੇ ਪਹਿਲਾਂ ਉਸ ਸਮੇਂ ਦਿਤਾ ਹੁੰਦਾ, ਜਦੋਂ ਇਹ ਬਿਲ ਕੈਬਨਿਟ ਵਿਚ ਆਇਆ ਸੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਉਸ ਸਮੇਂ ਭਾਜਪਾ ਨੂੰ ਮਜਬੂਰਨ ਇਹ ਬਿਲ ਰੋਕਣਾ ਪੈਣਾ ਸੀ ਪਰ ਉਦੋਂ ਇਨ੍ਹਾਂ ਨੇ ਕੈਬਨਿਟ ਤੇ ਲੋਕਾਂ ਵਿਚ ਇਨ੍ਹਾਂ ਬਿਲਾਂ ਦੀ ਹਮਾਇਤ ਕੀਤੀ ਸੀ।