ਪੰਜਾਬ ਵਿਚ ਵਸਦੇ ਨੇ ਸਭ ਤੋਂ ਵੱਧ ਖੁਸ਼ਹਾਲ ਲੋਕ, ਰਿਪੋਰਟ 'ਚ ਹੋਇਆ ਖੁਲਾਸਾ

ਏਜੰਸੀ

ਖ਼ਬਰਾਂ, ਪੰਜਾਬ

ਸਲਾਨਾ ਇੰਡੀਆ ਹੈਪੀਨੈੱਸ ਰਿਪੋਰਟ ਵਿਚ ਹੋਇਆ ਖੁਲਾਸਾ

Mizoram, Punjab happiest states; Andaman Nicobar happiest UT: Report

ਨਵੀਂ ਦਿੱਲੀ - ਪਹਿਲੀ ਸਲਾਨਾ ਇੰਡੀਆ ਹੈਪੀਨੈੱਸ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਵਿਚ ਸਭ ਤੋਂ ਖ਼ੁਸ਼ਹਾਲ ਲੋਕ ਮਿਜ਼ੋਰਮ, ਪੰਜਾਬ ਅਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਰਹਿੰਦੇ ਹਨ। ਭਾਰਤ ਦੇ ਪ੍ਰਮੁੱਖ ਪ੍ਰਬੰਧਨ ਰਣਨੀਤੀ ਮਾਹਿਰ ਰਾਜੇਸ਼ ਪਿਲਾਨੀਆ ਵੱਲੋਂ ਕਰਵਾਏ ਗਏ ਅਧਿਐਨ ਦੌਰਾਨ ਮਾਰਚ ਅਤੇ ਜੁਲਾਈ 2020 ਦੇ ਵਿਚਾਲੇ 16950 ਲੋਕਾਂ ’ਤੇ ਦੇਸ਼ ਵਿਆਪੀ ਸਰਵੇ ਕੀਤਾ ਗਿਆ।

ਤਿਆਰ ਕੀਤੀ ਰਿਪੋਰਟ ਵਿਚ ਮਿਜ਼ੋਰਮ, ਪੰਜਾਬ, ਅੰਡੇਮਾਨ ਅਤੇ ਨਿਕੋਬਾਰ ਖੁਸ਼ਹਾਲ ਲੋਕਾਂ ਲਈ ਸਭ ਤੋਂ ਉਪਰ ਹਨ, ਜਦ ਕਿ ਉੜੀਸਾ, ਉਤਰਾਖੰਡ ਅਤੇ ਛੱਤੀਸਗੜ੍ਹ ਸਭ ਤੋਂ ਹੇਠਾਂ। ਵੱਡੇ ਰਾਜਾਂ ਵਿਚੋਂ ਪੰਜਾਬ, ਗੁਜਰਾਤ ਅਤੇ ਤਿਲੰਗਾਨਾ ਖੁਸ਼ਹਾਲੀ ਦੀ ਦਰਜਾਬੰਦੀ ਵਿਚ ਸਭ ਤੋਂ ਅੱਗੇ ਹਨ ਜਦਕਿ ਛੋਟੇ ਰਾਜਾਂ ਵਿਚੋਂ, ਮਿਜ਼ੋਰਮ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਚੋਟੀ 'ਤੇ ਹਨ। ਖੋਜ ਨੇ ਅੰਡੇਮਾਨ ਅਤੇ ਨਿਕੋਬਾਰ, ਪੁਡੂਚੇਰੀ ਅਤੇ ਲਕਸ਼ਦੀਪ ਨੂੰ ਸਭ ਤੋਂ ਖੁਸ਼ਹਾਲ ਕੇਂਦਰ ਸ਼ਾਸਤ ਪ੍ਰਦੇਸ਼ ਕਰਾਰ ਦਿੱਤਾ ਹੈ।