ਮੋਦੀ ਨੇ 516 ਕਰੋੜੀ ਕੋਸੀ ਰੇਲ ਮਹਾਸੇਤੂ ਰਾਸ਼ਟਰ ਨੂੰ ਕੀਤਾ ਸਮਰਪਤ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ 516 ਕਰੋੜੀ ਕੋਸੀ ਰੇਲ ਮਹਾਸੇਤੂ ਰਾਸ਼ਟਰ ਨੂੰ ਕੀਤਾ ਸਮਰਪਤ

image

ਨਵੀਂ ਦਿੱਲੀ, 18 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਇਤਿਹਾਸਕ' ਕੋਸੀ ਰੇਲ ਮਹਾਸੇਤੂ ਨੂੰ ਰਾਸ਼ਟਰ ਨੂੰ ਸਮਰਪਤ ਕੀਤਾ ਅਤੇ ਇਸ ਮੌਕੇ ਬਿਹਾਰ ਦੇ ਰੇਲ ਯਾਤਰੀਆਂ ਦੀਆਂ ਸਹੂਲਤਾਂ ਲਈ 12 ਰੇਲ ਪ੍ਰਾਜੈਕਟਾਂ ਦਾ ਸ਼ੁਭ ਆਰੰਭ ਵੀ ਕੀਤਾ। ਵੀਡੀਉ ਕਾਨਫ਼ਰੰਸ ਨਾਲ ਆਯੋਜਤ ਇਸ ਸਮਾਰੋਹ 'ਚ ਬਿਹਾਰ ਦੇ ਰਾਜਪਾਲ ਫ਼ਾਗੂ ਚੌਹਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਕੇਂਦਰੀ ਮੰਤਰੀ ਪੀਊਸ਼ ਗੋਇਲ, ਰਵੀਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ ਅਤੇ ਨਿਤਿਆਨੰਦ ਰਾਏ ਨੇ ਵੀ ਭਾਗ ਲਿਆ। ਇਸ ਮੌਕੇ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਮੋਦੀ ਨੂੰ ਬਿਹਾਰ ਦੀ ਵਿਸ਼ੇਸ਼ ਚਿੰਤਾ ਰਹੀ ਹੈ ਅਤੇ ਇਥੋਂ ਦੇ ਚੌਮੁਖੀ ਵਿਕਾਸ ਲਈ ਉਨ੍ਹਾਂ ਨੇ ਕਈ ਕੰਮ ਕੀਤੇ ਹਨ। ਉਨ੍ਹਾਂ ਕਿਹਾ,''ਅੱਜ ਦਾ ਦਿਨ ਬਿਹਾਰ ਦੇ ਗੋਲਡਨ ਇਤਿਹਾਸ 'ਚ ਮਹੱਤਵਪੂਰਨ ਅਧਿਆਏ ਸਾਬਤ ਹੋਣ ਵਾਲਾ ਹੈ।