ਬਾਦਲ ਤੇ ਪਟਿਆਲਾ 'ਚ ਪੱਕੇ ਕਿਸਾਨ ਮੋਰਚੇ ਹੁਣ 25 ਤਕ ਰਹਿਣਗੇ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਤੇ ਪਟਿਆਲਾ 'ਚ ਪੱਕੇ ਕਿਸਾਨ ਮੋਰਚੇ ਹੁਣ 25 ਤਕ ਰਹਿਣਗੇ

image

ਚੰਡੀਗੜ੍ਹ 18 ਸਤੰਬਰ (ਤੇਜਿੰਦਰ ਫ਼ਤਿਹਪੁਰ) : ਕੋਰੋਨਾ ਦੀ ਆੜ ਹੇਠ ਪਾਰਲੀਮੈਂਟ 'ਚ ਬਹੁਗਿਣਤੀ ਦੇ ਜ਼ੋਰ 'ਤੇ ਕਿਸਾਨਾਂ 'ਤੇ ਮਾਰੂ ਖੇਤੀ ਕਾਨੂੰਨ ਮੜ ਰਹੀ ਕੇਂਦਰੀ ਭਾਜਪਾ ਅਕਾਲੀ ਹਕੂਮਤ ਵਿਰੁਧ ਅਤੇ ਚੋਣ ਵਾਅਦਿਆਂ ਤੋਂ ਭੱਜੀ ਖੜ੍ਹੀ ਪੰਜਾਬ ਦੀ ਕਾਂਗਰਸ ਹਕੂਮਤ ਵਿਰੁਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਬਾਦਲ ਪਿੰਡ ਅਤੇ ਪਟਿਆਲਾ ਪੁੱਡਾ ਗ੍ਰਾਊਂਡ ਵਿਖੇ ਸ਼ੁਰੂ ਕੀਤੇ ਪੱਕੇ ਮੋਰਚੇ ਹੁਣ 25 ਸਤੰਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਰੋਜ਼ਾਨਾ ਲੰਮੇ ਹੋ ਰਹੇ ਕਾਫ਼ਲਿਆਂ ਦੀ ਬਦੌਲਤ ਅੱਜ ਚੌਥੇ ਦਿਨ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਪੁੱਜੇ। ਹਜ਼ਾਰਾਂ ਦੀ ਤਾਦਾਦ 'ਚ ਜੁੜੇ ਇਕੱਠਾਂ ਵਲੋਂ ਦੋਨਾਂ ਸਰਕਾਰਾਂ ਵਿਰੁਧ ਅਤੇ ਅਪਣੀਆਂ ਮੰਗਾਂ ਦੇ ਹੱਕ 'ਚ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਤਿੱਖਾ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ।