ਬੰਗਾਲ 'ਚ ਭਾਜਪਾ ਨੂੰ  ਵੱਡਾ ਝਟਕਾ, ਟੀ.ਐਮ.ਸੀ 'ਚ ਸ਼ਾਮਲ ਹੋਏ ਬਾਬੁਲ ਸੁਪਰੀਓ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ 'ਚ ਭਾਜਪਾ ਨੂੰ  ਵੱਡਾ ਝਟਕਾ, ਟੀ.ਐਮ.ਸੀ 'ਚ ਸ਼ਾਮਲ ਹੋਏ ਬਾਬੁਲ ਸੁਪਰੀਓ

image


ਕੋਲਕਾਤਾ, 18 ਸਤੰਬਰ : ਪਛਮੀ ਬੰਗਾਲ 'ਚ ਭਾਜਪਾ ਪਾਰਟੀ ਨੂੰ  ਵੱਡਾ ਝਟਕਾ ਲੱਗਾ ਹੈ | ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਅੱਜ ਰਸਮੀ ਰੂਪ ਨਾਲ ਤਿ੍ਣਮੂਲ ਕਾਂਗਰਸ (ਟੀ. ਐਮ. ਸੀ.) ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਰਾਜਨੀਤੀ ਛੱਡ ਦਾ ਐਲਾਨ ਕੀਤਾ ਸੀ | 
ਉਨ੍ਹਾਂ ਨੂੰ  ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਮੈਂਬਰਸ਼ਿਪ ਦਿਵਾਈ | ਹਾਲ ਹੀ 'ਚ ਕੇਂਦਰੀ ਕੈਬਨਿਟ 'ਚ ਫੇਰਬਦਲ ਮਗਰੋਂ ਸੁਪਰੀਓ ਨੇ ਭਾਜਪਾ ਛੱਡ ਦਿਤੀ ਸੀ | ਕਿਆਸ ਲਾਏ ਜਾ ਰਹੇ ਸਨ ਕਿ ਉਹ ਟੀ. ਐਮ. ਸੀ. 'ਚ ਜਾ ਸਕਦੇ ਹਨ | ਇਨ੍ਹਾਂ ਕਿਆਸਾਂ 'ਤੇ ਵਿਰਾਮ ਲਾਉਂਦੇ ਹੋਏ ਉਨ੍ਹਾਂ ਨੇ ਟੀ. ਐਮ. ਸੀ. ਦਾ ਪੱਲਾ ਫੜ ਲਿਆ | ਦੂਜੇ ਪਾਸੇ ਪਾਰਟੀ ਨੇ ਇਕ ਟਵੀਟ ਵਿਚ ਕਿਹਾ ਕਿ ਅੱਜ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਰਾਜ ਸਭਾ ਸੰਸਦ ਮੈਂਬਰ ਡੇਰੇਕ ਓ ਬਰਾਇਨ ਦੀ ਮੌਜੂਦਗੀ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਬਾਬੁਲ ਸਪਰੀਓ ਟੀ. ਐਮ. ਸੀ. 'ਚ ਸ਼ਾਮਲ ਹੋਏ | ਗਾਇਕ ਤੋਂ ਨੇਤਾ ਬਣੇ ਸੁਪਰੀਓ ਨੇ ਪਿਛਲੇ ਮਹੀਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਹੁਣ ਸਰਗਰਮ ਰਾਜਨੀਤੀ ਦਾ ਹਿੱਸਾ ਨਹੀਂ ਰਹਿਣਗੇ ਪਰ ਬਾਅਦ ਵਿਚ ਉਨ੍ਹਾਂ ਨੂੰ  ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਾ ਦੇਣ ਲਈ ਮਨਾ ਲਿਆ ਗਿਆ ਸੀ |     (ਏਜੰਸੀ)