'ਜਦੋਂ ਆਪਸੀ ਮਤਭੇਦਾਂ ਵਿਚ ਰੁੱਝੀ ਹੋਈ ਹੈ ਕਾਂਗਰਸ ਤਾਂ ਉਹ ਭਾਜਪਾ ਨਾਲ ਕੀ ਲੜੇਗੀ'
ਨਵੀਂ ਦਿੱਲੀ, 18 ਸਤੰਬਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਝਗੜੇ ਤੋਂ ਬਾਅਦ ਆਖ਼ਰਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ | ਕੈਪਟਨ ਅਮਰਿੰਦਰ ਸਿੰਘ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਕਾਂਗਰਸ ਵਿਚ ਵੀ ਹਲਚਲ ਮਚ ਗਈ ਹੈ | ਇਸ ਦੌਰਾਨ, ਕੌਮੀ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਸਤੀਫ਼ੇ ਨੂੰ ਲੈ ਕੇ ਪੰਜਾਬ ਦੇ ਅੰਦਰੂਨੀ ਵਿਵਾਦ 'ਤੇ ਚੁਟਕੀ ਲਈ ਹੈ |
ਉਮਰ ਅਬਦੁੱਲਾ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ ਸਬੰਧ ਵਿਚ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਭਾਜਪਾ ਨਾਲ ਲੜਨ ਦੀ ਕਾਂਗਰਸ ਦੀ ਯੋਗਤਾ ਉੱਤੇ ਵੀ ਸਵਾਲ ਚੁੱਕੇ ਹਨ | ਉਮਰ ਅਬਦੁੱਲਾ ਨੇ ਅਪਣੇ ਟਵੀਟ ਵਿਚ ਲਿਖਿਆ, 'ਮੈਨੂੰ ਲਗਦਾ ਹੈ ਕਿ ਜਦੋਂ ਕਾਂਗਰਸ ਨੇਤਾ ਆਪਸ 'ਚ ਲੜਨ ਵਿਚ ਰੁੱਝੇ ਹੋਏ ਹੋਣ ਤਾਂ ਕਾਂਗਰਸ ਵਲੋਂ ਭਾਜਪਾ ਨਾਲ ਲੜਨ ਦੀ ਉਮੀਦ ਕਰਨਾ ਬਹੁਤ ਔਖੀ ਹੈ |' (ਏਜੰਸੀ)
image