ਬਜ਼ੁਰਗ ਐਥਲੀਟ 400 ਮੀਲ ਦੌੜ ਕੇ ਪਹੁੰਚਿਆ ਟਿਕਰੀ ਬਾਰਡਰ

ਏਜੰਸੀ

ਖ਼ਬਰਾਂ, ਪੰਜਾਬ

ਬਜ਼ੁਰਗ ਐਥਲੀਟ 400 ਮੀਲ ਦੌੜ ਕੇ ਪਹੁੰਚਿਆ ਟਿਕਰੀ ਬਾਰਡਰ

image

ਮਲੋਟ, 18 ਸਤੰਬਰ (ਗੁਰਮੀਤ ਸਿੰਘ ਮੱਕੜ) : ਕਿਸਾਨੀ ਸੰਘਰਸ਼ ਦੇ ਚਲਦੇ ਕਿਸਾਨਾਂ ਦੇ ਹੱਕ ਵਿਚ ਜਿਥੇ ਹਰ ਕੋਈ ਅਪਣੇ ਤਰੀਕੇ ਨਾਲ ਸਹਿਯੋਗ ਪਾ ਰਿਹਾ ਹੈ, ਉਥੇ ਹੀ ਨੇੜਲੇ ਪਿੰਡ ਉੜਾਂਗ ਦੇ ਇਕ ਬਜ਼ੁਰਗ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਅਪਣੇ ਪਿੰਡ ਉੜਾਂਗ ਤੋਂ ਟਿਕਰੀ ਬਾਰਡਰ ਤਕ ਦੌੜ ਲਗਾ ਕੇ ਅਪਣਾ ਕਿਸਾਨੀ ਸੰਘਰਸ਼ ਵਿਚ ਸਹਿਯੋਗ ਪਾਇਆ ਹੈ, ਜਿਨ੍ਹਾਂ ਦਾ ਟਿਕਰੀ ਬਾਰਡਰ ਤੋਂ ਮਲੋਟ ਪਹੁੰਚਣ ’ਤੇ ਕਿਸਾਨਾਂ ਅਤੇ ਹੋਰਨਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। 
ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਬਜ਼ੁਰਗ ਐਥਲੀਟ ਪੰਜਾਬ ਸਿੰਘ ਨੇ ਦਸਿਆ ਕਿ ਉਸ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਦੌੜ ਲਗਾਈ ਗਈ ਸੀ ਅਤੇ ਉਸ ਨੇ 10 ਸਤੰਬਰ, ਦਿਨ ਸ਼ੁੱਕਰਵਾਰ ਨੂੰ ਆਪਣੇ ਪਿੰਡ ਤੋਂ ਦੌੜ ਸ਼ੁਰੂ ਕੀਤੀ ਸੀ ਅਤੇ 15 ਸਤੰਬਰ ਦਿਨ ਬੁਧਵਾਰ ਨੂੰ ਟਿਕਰੀ ਬਾਰਡਰ ’ਤੇ ਪਹੁੰਚੇ ਸਨ, ਜਿਸ ਉਪਰੰਤ ਉਹ ਦੋ ਦਿਨ ਟਿਕਰੀ ਬਾਰਡਰ ’ਤੇ ਰਹਿਣ ਉਪਰੰਤ ਅੱਜ ਵਾਪਸ ਪਰਤੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਤੁਰਤ ਰੱਦ ਕੀਤਾ ਜਾਵੇ ਤਾਂ ਜੋ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨ ਅਪਣੇ ਘਰਾਂ ਨੂੰ ਪਰਤ ਸਕਣ। 
ਫੋਟੋਫਾਇਲ ਨੰ:-18ਐਮਐਲਟੀ02
ਕੈਂਪਸ਼ਨ:-ਮਲੋਟ ਪਹੁੰਚਣ ’ਤੇ ਬਜ਼ੁਰਗ ਐਥਲੀਟ ਪੰਜਾਬ ਸਿੰਘ ਦਾ ਸਵਾਗਤ ਕਰਦੇ ਹੋਏ ਕਿਸਾਨ ਤੇ ਹੋਰ। 
ਤਸਵੀਰ:-ਗੁਰਮੀਤ ਸਿੰਘ ਮੱਕੜ, ਮਲੋਟ।