ਗੈਂਗਸਟਰ ਗੋਰੂ ਬੱਚਾ ਨੂੰ 22 ਸਤੰਬਰ ਤੱਕ ਰਿਮਾਂਡ 'ਤੇ ਭੇਜਿਆ, ਖੰਨਾ ਪੁਲਿਸ ਕਰੇਗੀ ਤਫ਼ਤੀਸ਼
ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ ਗੋਰੂ ਬੱਚਾ
Goru Bacha is the partner of Lawrence Bishnoi and Jaggu Bhagwanpuria
ਖੰਨਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੁਲਿਸ ਵਲੋਂ ਹਰ ਪਹਿਲੂ ਦੀ ਘੋਖ ਕੀਤੀ ਜਾ ਰਹੀ ਹੈ। ਇਸ ਕੜੀ ਤਹਿਤ ਹੀ ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸਾਥੀ ਗੋਰੂ ਬੱਚਾ ਨੂੰ ਰੋਪੜ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ 'ਤੇ ਖੰਨਾ ਲਿਆਂਦਾ ਹੈ। ਇਥੇ ਗੈਂਗਸਟਰ ਗੋਰੂ ਬੱਚਾ ਨੂੰ ਅਦਾਲਤ ਨੇ 22 ਸਤੰਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਗੋਰੂ ਬੱਚਾ ਨੂੰ ਬੀਤੇ ਦਿਨੀਂ ਇਕ ਹੋਟਲ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀਆਂ ਦੀ ਪੁੱਛਗਿੱਛ ਮਗਰੋਂ ਲਿਆਂਦਾ ਗਿਆ ਹੈ। ਗੋਰੂ ਬੱਚਾ 'ਤੇ ਦੋਸ਼ ਹੈ ਕਿ ਉਸ ਨੇ ਉਕਤ ਵਿਅਕਤੀਆਂ ਕੋਲੋਂ ਅਸਲਾ ਮੰਗਵਾਇਆ ਸੀ। ਫਿਲਹਾਲ ਪੁਲਿਸ ਵਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।