ਪ੍ਰਸ਼ਾਸਨ ਨੇ ਧੂਰੀ ਸ਼ੂਗਰ ਮਿੱਲ ਬਾਹਰ ਲਗਵਾਏ ਨਿਲਾਮੀ ਦੇ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਤਰੀਕ ਨੂੰ ਹੋਵੇਗੀ ਸ਼ੂਗਰ ਮਿੱਲ ਦੀ ਕੁਝ ਜ਼ਮੀਨ ਦੀ ਨਿਲਾਮੀ

The administration put out auction notices for Dhuri Sugar Mills

 

ਧੂਰੀ: ਗੰਨਾ ਕਾਸ਼ਤਕਾਰਾਂ ਦਾ ਬਕਾਇਆ ਦਿਵਾਉਣ ਲਈ ਪ੍ਰਸ਼ਾਸਨ ਨੇ ਧੂਰੀ ਸ਼ੂਗਰ ਮਿੱਲ ਦੀ ਕੁਝ ਜ਼ਮੀਨ ਨਿਲਾਮ ਕਰਨ ਲਈ ਨੋਟਿਸ ਲਗਾ ਦਿੱਤਾ ਹੈ। ਨੋਟਿਸ ’ਚ ਲਿਖਿਆ ਹੈ ਕਿ 20 ਤਰੀਕ ਨੂੰ ਸ਼ੂਗਰ ਮਿੱਲ ਦੀ ਕੁਝ ਜ਼ਮੀਨ ਨਿਲਾਮ ਕੀਤੀ ਜਾਵੇਗੀ।

ਧੂਰੀ ਗੰਨਾ ਕਾਸ਼ਤਕਾਰਾਂ ਦਾ ਪਿਛਲੇ ਲੰਮੇਂ ਸਮੇਂ ਤੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸੰਘਰਸ਼ ਚਲ ਰਿਹਾ ਹੈ। ਜਿਸ ਕਾਰਨ ਅੱਕੇ ਹੋਏ ਧੂਰੀ ਦੇ ਗੰਨਾ ਕਾਸ਼ਤਕਾਰ ਪਿਛਲੇ ਤਿੰਨ ਦਿਨਾਂ ਤੋਂ ਸ਼ੂਗਰ ਮਿੱਲ ਦੀ ਚਿਮਨੀ ’ਤੇ ਚੜ੍ਹ ਕੇ ਬੈਠੇ ਹੋਏ ਹਨ। 

ਧੂਰੀ ਗੰਨਾ ਕਾਸ਼ਤਕਾਰਾਂ ਵੱਲੋਂ ਲਗਾਤਾਰ ਸਰਕਾਰ ਅਤੇ ਸ਼ੂਗਰ ਮਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੰਨਾ ਕਾਸ਼ਤਕਾਰਾਂ ਨੇ ਕਿਹਾ ਕਿ ਧੂਰੀ ਸ਼ੂਗਰ ਮਿੱਲ ਦੀ ਕੁਝ  ਜ਼ਮੀਨ 20 ਸਤੰਬਰ ਨੂੰ ਨਿਲਾਮ ਕਰਨ ਦੇ ਪ੍ਰਸ਼ਾਸਨ ਵੱਲੋਂ ਦੀਵਾਰਾਂ ਅਤੇ ਮਿੱਲ ਦੇ ਗੇਟ ਅੱਗੇ ਨੋਟਿਸ ਲਗਾਏ ਗਏ ਹਨ। 

ਕੀ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਦਿੱਤੀ ਜਾਵੇਗੀ ਜਾਂ ਨਹੀਂ? ਇਹ ਤਾਂ ਨਿਲਾਮੀ ਤੋਂ ਬਾਅਦ ਹੀ ਪਤਾ ਚਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲੀ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋ ਸਕਦਾ ਹੈ। ਜਿਸ ਦੀ ਜ਼ਿਮੇਵਾਰੀ ਮਿੱਲ ਦੀ ਹੋਵੇਗੀ।

ਇਸ ਸਾਰੇ ਮਾਮਲੇ ਬਾਰੇ ਜਦੋਂ ਧੂਰੀ ਸਬਡਵੀਜ਼ਨ ਦੇ ਤਹਿਸੀਲਦਾਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਪੇਮੈਂਟ ਨੂੰ ਲੈ ਕੇ ਸਾਰਾ ਅਮਲਾ ਤਿਆਰ ਕੀਤਾ ਜਾ ਰਿਹਾ ਹੈ।