ਗੁੱਡ ਮੌਰਨਿੰਗ ਕਲੱਬ ਨੇ ਛਪਾਰ ਰੋਡ ਦੀ ਮਾੜੀ ਹਾਲਤ ਸਬੰਧੀ ਕਾਰਜ ਸਾਧਕ ਅਫ਼ਸਰ ਨੂੰ ਦਿਤਾ ਮੰਗ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਗੁੱਡ ਮੌਰਨਿੰਗ ਕਲੱਬ ਨੇ ਛਪਾਰ ਰੋਡ ਦੀ ਮਾੜੀ ਹਾਲਤ ਸਬੰਧੀ ਕਾਰਜ ਸਾਧਕ ਅਫ਼ਸਰ ਨੂੰ ਦਿਤਾ ਮੰਗ ਪੱਤਰ

image

ਅਹਿਮਦਗੜ੍ਹ, 18 ਸਤੰਬਰ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ): ਸਥਾਨਕ ਗੁੱਡ ਮੋਰਨਿੰਗ ਕਲੱਬ ਅਹਿਮਦਗੜ੍ਹ ਨੇ ਸਰਪ੍ਰਸਤ ਪ੍ਰੋ  ਐਸ ਪੀ ਸੋਫ਼ਤ, ਪ੍ਰਧਾਨ ਨਵਰਾਜ ਸਿੰਘ ਚੀਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਭੋਲਾ ਅਤੇ ਅਕਾਲੀ ਦਲ ਸੰਯੁਕਤ ਦੇ ਸਕੱਤਰ ਜਗਵੰਤ ਸਿੰਘ ਜੱਗੀ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੂੰ  ਛਪਾਰ ਰੋਡ ਦੀ ਮਾੜੀ ਹਾਲਤ ਸਬੰਧੀ ਮੰਗ ਪੱਤਰ ਸੌਂਪਿਆ | ਉਨ੍ਹਾਂ ਕਿਹਾ ਕਿ ਈ ਓ ਨੇ ਭਰੋਸਾ ਦਿਵਾਇਆ ਹੈ ਕਿ ਉਹ ਸੜਕ ਦੀ ਮੁਰੰਮਤ ਲਈ ਜਲਦੀ ਕਰਵਾਉਣਗੇ ਅਤੇ ਕੂੜੇ ਵਾਲਾ ਮਸਲਾ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਰਾਜਿੰਦਰ ਕੁਮਾਰ ਵਰਮਾ, ਮੌਂਟੀ ਸ਼ਾਹ, ਅਮਰੀਕ ਸਿੰਘ ਫਰਵਾਹਾ, ਮਾਸਟਰ ਗੁਰਦੇਵ ਸਿੰਘ ਜਵੰਦਾ,ਪੰਕਜ ਚਾਟਲੀ,ਪੰਕਜ ਸੇਠੀ, ਪਰਦੀਪ ਗੋਇਲ,ਕਾਕਾ ਵਰਮਾ, ਤੇਜਿੰਦਰ ਸਿੰਘ ਬਿੰਜੀ, ਆਨੰਦ ਮਿੱਤਲ ਆਦਿ ਹਾਜ਼ਰ ਸਨ |