ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ’ਤੇ ਡਿੱਗਿਆ ਚੱਲਦਾ ਪੱਖਾ; ਮੂੰਹ ਅਤੇ ਨੱਕ ’ਤੇ ਲੱਗੀਆਂ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਤਰਾਖੰਡ ਦੇ ਰਹਿਣ ਵਾਲੇ ਅਮਨ ਦਾ PGI ਵਿਚ ਇਲਾਜ ਜਾਰੀ

A running fan fell on a student in Panjab University

 

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਵਿਚ ਇਕ ਵਿਦਿਆਰਥੀ 'ਤੇ ਪੱਖਾ ਡਿੱਗ ਗਿਆ। ਇਸ ਕਾਰਨ ਉਥੇ ਹਫੜਾ-ਦਫੜੀ ਮਚ ਗਈ। ਪੱਖਾ ਡਿੱਗਣ ਕਾਰਨ ਵਿਦਿਆਰਥੀ ਦੇ ਮੂੰਹ ਅਤੇ ਨੱਕ 'ਤੇ ਸੱਟਾਂ ਲੱਗੀਆਂ। ਪੀੜਤ ਵਿਦਿਆਰਥੀ ਅਮਨ ਬੀ ਫਾਰਮੇਸੀ ਦੇ ਛੇਵੇਂ ਸਮੈਸਟਰ ਦਾ ਵਿਦਿਆਰਥੀ ਹੈ। ਉਹ ਮੂਲ ਰੂਪ ਤੋਂ ਉਤਰਾਖੰਡ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਔਰਤਾਂ ਲਈ ਰਾਖਵੇਂਕਰਨ ਬਾਰੇ ਬਿਲ ਰਾਜ ਸਭਾ ’ਚ ਪਾਸ, ਫਿਰ ਵੀ ਨਵਾਂ ਬਿਲ ਕਿਉਂ ਲਿਆਂਦਾ?: ਅਧੀਰ ਰੰਜਨ ਚੌਧਰੀ

ਜ਼ਖਮੀ ਵਿਦਿਆਰਥੀ ਦੇ ਦੋਸਤ ਪ੍ਰਭਨੂਰ ​​ਬੇਦੀ ਨੇ ਦਸਿਆ ਕਿ ਅਮਨ ਦੇ ਸਿਰ 'ਤੇ ਅਚਾਨਕ ਪੱਖਾ ਡਿੱਗ ਗਿਆ। ਪੀੜਤ ਵਿਦਿਆਰਥੀ ਦਾ ਪੀਜੀਆਈ ਦੇ ਟਰੌਮਾ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ। ਇਥੇ ਮਾਈਨਰ ਓਟੀ ਵਿਚ ਉਸ ਦੇ ਨੱਕ 'ਤੇ ਕੁਝ ਟਾਂਕੇ ਲਗਾਏ ਗਏ ਹਨ।

ਇਹ ਵੀ ਪੜ੍ਹੋ: ਪ੍ਰੋ. ਬੀ. ਸੀ. ਵਰਮਾ ਨੂੰ ਸੇਜਲ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ

ਪੰਜਾਬ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਦਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਬਰੇਕ ਚੱਲ ਰਹੀ ਸੀ। ਜੇਕਰ ਕਲਾਸ ਚੱਲ ਰਹੀ ਹੁੰਦੀ ਤਾਂ ਇਸ ਹਾਦਸੇ ਵਿਚ ਕਈ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਸਕਦੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੰਡਾਂ ਦੀ ਘਾਟ ਕਾਰਨ ਇਥੇ ਲਗਾਏ ਗਏ ਪੱਖੇ ਅਤੇ ਬਿਜਲੀ ਦੇ ਹੋਰ ਸਾਮਾਨ ਦੀ ਪਿਛਲੇ ਕਾਫੀ ਸਮੇਂ ਤੋਂ ਮੁਰੰਮਤ ਨਹੀਂ ਕੀਤੀ ਗਈ।