ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਲਸ਼ਨ ਕੁਮਾਰ ਤੇ ਰਾਹੁਲ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ

photo

 

ਲੁਧਿਆਣਾ: ਲੁਧਿਆਣਾ 'ਚ ਥਾਣਾ ਡਾਬਾ ਦੇ ਇਲਾਕੇ 'ਚ 4 ਬਦਮਾਸ਼ਾਂ ਵੱਲੋਂ 2 ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰਾਹੁਲ ਅਤੇ ਗੁਲਸ਼ਨ ਵਜੋਂ ਹੋਈ ਹੈ। ਥਾਣਾ ਡਾਬਾ ਦੀ ਪੁਲਿਸ ਨੇ ਭਾਮੀਆਂ ਦੇ ਗੰਦੇ ਨਾਲੇ ਵਿਚੋਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਕ ਦੋਸ਼ੀ ਅਜੇ ਫਰਾਰ ਹੈ। ਹਮਲਾਵਰਾਂ ਨੇ ਦਾਤਰੀਆਂ ਨਾਲ ਮ੍ਰਿਤਕ ਨੌਜਵਾਨਾਂ ਦੇ ਗਲਾਂ 'ਤੇ ਵਾਰ ਕੀਤਾ।

ਇਹ ਵੀ ਪੜ੍ਹੋ: ਲੁਧਿਆਣਾ 'ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਔਰਤ ਨੂੰ ਕੁਚਲਿਆ, ਮੌਤ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਤਲ ਕਾਂਡ ਦਾ ਮੁੱਖ ਮਾਸਟਰਮਾਈਂਡ ਅਮਰ ਹੈ। ਅਮਰ ਦੀ ਕਿਸੇ ਕੁੜੀ ਨਾਲ ਦੋਸਤੀ ਸੀ। ਉਸ ਕੁੜੀ ਦੀ ਰਾਹੁਲ ਨਾਲ ਮੰਗਣੀ ਹੋ ਗਈ। ਅਮਰ ਰਾਹੁਲ ਨੂੰ ਫ਼ੋਨ ਕਰਦਾ ਹੈ ਅਤੇ ਉਸ ਨੂੰ ਉਸ ਕੁੜੀ ਤੋਂ ਦੂਰ ਰਹਿਣ ਲਈ ਕਹਿੰਦਾ ਹੈ। ਇਸ ਦੌਰਾਨ ਰਾਹੁਲ ਨੇ ਅਮਰ ਨੂੰ ਇਹ ਵੀ ਦੱਸਿਆ ਕਿ ਉਸ ਦੀ ਉਸ ਲੜਕੀ ਨਾਲ ਮੰਗਣੀ ਹੋ ਚੁੱਕੀ ਹੈ। ਇਸ ਲਈ ਹੁਣ ਉਹ ਲੜਕੀ ਨੂੰ ਛੱਡ ਦੇਵੇ। ਇਸੇ ਰੰਜਿਸ਼ ਕਾਰਨ ਅਮਰ ਨੇ ਦੋ ਦਿਨ ਪਹਿਲਾਂ ਕਤਲੇਆਮ ਦੀ ਪੂਰੀ ਯੋਜਨਾ ਬਣਾ ਲਈ।

ਇਹ ਵੀ ਪੜ੍ਹੋ: ਫਗਵਾੜਾ ਟਚ ਦੇਰ ਰਾਤ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ 

ਅਮਰ ਰਾਹੁਲ ਨੂੰ ਫ਼ੋਨ ਕਰਦਾ ਹੈ ਅਤੇ ਉਸ ਨੂੰ ਰਾਇਲ ਗੈਸਟ ਹਾਊਸ ਵਿੱਚ ਗੱਲ ਕਰਨ ਲਈ ਕਹਿੰਦਾ ਹੈ। ਉਸ ਦਾ ਦੋਸਤ ਗੁਲਸ਼ਨ ਵੀ ਰਾਹੁਲ ਦੇ ਨਾਲ ਗਿਆ ਸੀ। ਰਾਹੁਲ ਅਤੇ ਅਮਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਚਾਰ ਨੌਜਵਾਨਾਂ ਨੇ ਰਾਹੁਲ ਅਤੇ ਗੁਲਸ਼ਨ 'ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਕਤਲ ਕਰਨ ਤੋਂ ਬਾਅਦ ਰਾਹੁਲ ਨੇ ਆਪਣੇ ਸਾਥੀ ਅਭਿਸ਼ੇਕ, ਅਨਿਕੇਤ ਉਰਫ ਗੋਲੂ ਅਤੇ ਇਕ ਨਾਬਾਲਗ ਨੌਜਵਾਨ ਦੀ ਮਦਦ ਨਾਲ ਲਾਸ਼ਾਂ ਨੂੰ ਗੰਦੇ ਨਾਲੇ 'ਚ ਸੁੱਟ ਦਿੱਤਾ। ਮੁਲਜ਼ਮਾਂ ਨੇ ਪੁਲfਸ ਨੂੰ ਦੱਸਿਆ ਕਿ ਉਨ੍ਹਾਂ ਨੇ ਲਾਸ਼ਾਂ ਨੂੰ ਕੰਬਲ ਵਿੱਚ ਲਪੇਟ ਕੇ ਬਾਈਕ ਦੇ ਦੋ ਚੱਕਰ ਲਾ ਕੇ ਨਾਲੇ ਵਿਚ ਸੁੱਟ ਦਿੱਤਾ। ਪੁਲਿਸ ਨੇ ਫਿਲਹਾਲ ਅਮਰ ਯਾਦਵ, ਅਭਿਸ਼ੇਕ ਅਤੇ ਅਨਿਕੇਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਲੋਹੇ ਦਾ ਦਾਤਰ, ਐਕਟਿਵਾ, ਲੋਹੇ ਦੀ ਰਾਡ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ। ਮਰਨ ਵਾਲਿਆਂ ਵਿਚ ਇੱਕ ਨੌਜਵਾਨ ਦੀਆਂ ਅੱਖਾਂ ਕੱਢੀਆਂ ਹੋਈਆਂ ਸਨ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੱਖਾਂ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਢੀਆਂ ਗਈਆਂ ਜਾਂ ਪਾਣੀ 'ਚ ਲਾਸ਼ ਪਈ ਹੋਣ ਕਾਰਨ ਨਿਕਲ ਗਈਆਂ ਸੀ। ਜ਼ਿਲ੍ਹਾ ਪੁਲਿਸ ਨੇ ਇਸ ਕਤਲ ਕੇਸ ਨੂੰ 16 ਘੰਟਿਆਂ ਵਿੱਚ ਸੁਲਝਾ ਲਿਆ ਹੈ।