ਪੰਜਾਬ 'ਚ ਬਾਗ਼ਾਂ ਹੇਠਲਾ ਰਕਬਾ ਘਟਿਆ, ਹਜ਼ਾਰਾਂ ਦੀ ਗਿਣਤੀ 'ਚ ਉੱਜੜੇ ਬਾਗ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਗਾਂ ਵਾਲੇ ਖਿੱਤੇ 'ਚ ਲੱਗੇ ਪ੍ਰਾਜੈਕਟ ਵੀ ਰੁੜੇ

In Punjab, the area under gardens has decreased, thousands of gardens have come up

ਰਾਮਪੁਰਾ ਫੂਲ: ਪੰਜਾਬ `ਚ ਬਾਗ਼ਾਂ ਹੇਠਲਾ ਰਕਬਾ ਘਟ ਗਿਆ ਹੈ। ਬਾਗ਼ਾਂ ਵਾਲੇ ਖ਼ਿੱਤੇ 'ਚ ਲੱਗੇ ਪ੍ਰਾਜੈਕਟ ਵੀ ਫਲਾਂ ਦੇ ਨਾਲ ਗਏ ਹਨ ਅਤੇ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਮੁਹਿੰਮ ਦੇ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਜਲ ਸਰੋਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਅੰਦਰ 1261 ਬਾਗ ਨਸ਼ਟ ਹੋ ਗਏ ਹਨ, ਜਿਸ ਕਾਰਨ ਜਿਥੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਵੱਡੀ ਸੱਟ ਵੱਜੀ ਹੈ, ਰੁੜ੍ਹ ਉਥੇ ਨਾਲ ਹੀ ਬਾਗਾਂ ਵਾਲੇ ਖਿੱਤੇ ਵਿਚ ਬੰਦ ਹੋ ਗਏ। ਇਸ ਕਾਰਨ ਜਿਥੇ ਨਿੱਜੀ ਲੱਗੇ ਪ੍ਰਾਜੈਕਟ/ਯੂਨਿਟ ਫ਼ੇਲ੍ਹ ਹੋਣ ਕਾਰਨ ਸਨਅਤਕਾਰਾਂ ਨੂੰ ਵੱਡਾ ਘਾਟਾ ਝੱਲਣਾ ਪਿਆ। ਸੂਬੇ ਅੰਦਰ 2544 ਬਾਗਾਂ ਵਿਚੋਂ 1261 ਬਾਗ ਉੱਜੜ ਗਏ ਹਨ, ਜਿਸ ਨੂੰ ਲੋਕਾਂ ਨੇ ਹੁਣ ਨਸ਼ਟ ਕਰਕੇ ਰਿਵਾਇਤੀ ਫਸਲਾਂ, ਝੋਨਾ ਤੇ ਕਣਕ ਬੀਜਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਦੇ ਮੌੜ ਖਿੱਤੇ ਦੇ ਕਈ ਪਿੰਡਾਂ ਵਿਚ ਅੰਗੂਰਾਂ, ਕਿੰਨੂ, ਅਨਾਰ ਤੇ ਬੇਰ ਆਦਿ ਫਲਾਂ ਦੇ ਬਾਗ਼ ਲਗਾਏ ਗਏ ਹਨ। ਅੰਗੂਰਾਂ ਦੇ ਲੱਗੇ ਬਾਗ਼ਾਂ ਨੂੰ ਦੇਖ ਕੇ ਇਕ ਪ੍ਰਾਈਵੇਟ ਸਨਅਤਕਾਰ ਵਲੋਂ ਅੰਗੂਰਾਂ ਤੋਂ ਤਿਆਰ ਹੋਣ ਵਾਲੀ ਵਾਈਨ ਦੀ ਫੈਕਟਰੀ ਵੀ ਲਗਾਈ ਗਈ ਸੀ, ਜੋ ਕਿ ਬਾਗ਼ਾਂ ਦੇ ਉੱਜੜਨ ਤੋਂ ਬਾਅਦ ਬੰਦ ਹੈ।

ਬਾਗ਼ਾਂ ਦੀ ਬਹੁਤੀ ਗਿਣਤੀ ਅਬੋਹਰ, ਫ਼ਾਜ਼ਿਲਕਾ, ਮੁਕਤਸਰ ਅਤੇ ਥੋੜ੍ਹੀ ਬਹੁਤੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਦੱਸੀ ਜਾ ਰਹੀ ਹੈ। ਇਹ ਕਿ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਦਾਅਵਿਆਂ ਨੂੰ ਤਾਂ ਹੀ ਬੂਰ ਪੈ ਸਕਦਾ ਹੈ, ਜੇਕਰ ਲੋਕਾਂ ਨੂੰ ਮੁੜ ਤੋਂ ਬਾਗ਼ਬਾਨੀ, ਬਾਸਮਤੀ, ਸਬਜ਼ੀਆਂ ਅਤੇ ਮਸਾਲੇ ਆਦਿ ਵੱਲ ਮੋੜਿਆ ਕਿਸਾਨਾਂ ਦਾ ਤਰਕ ਸੀ ਕਿ ਮੰਡੀਕਰਨ ਦੀ ਸਹੂਲਤ ਸਹੀ ਨਾ ਹੋਣ ਕਾਰਨ ਬਾਗ਼ਾਂ ਦਾ ਕਾਰੋਬਾਰ ਠੱਪ ਕੇ ਰਹਿ ਗਿਆ।

ਮਾਹਿਰਾਂ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਬਿਹਤਰੀ ਲਈ ਪ੍ਰੋਸੈਸਡ ਯੂਨਿਟ ਲਗਾ ਕੇ ਫਲਾਂ ਨੂੰ ਬਾਹਰਲੇ ਮੁਲਕਾਂ ਅੰਦਰ ਭੇਜਿਆ ਜਾਵੇ। ਸਾਲ ਦੌਰਾਨ ਤਾਜ਼ੇ ਫਲਾਂ ਤੋਂ ਭਾਰਤ ਨੇ 1145 ਮਿਲੀਅਨ ਡਾਲਰ ਜੁਟਾਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 1.48 ਲੱਖ ਹੈਕਟੇਅਰ ਖੇਤਰ ਦੇ ਪੁਰਾਣੇ ਤੇ ਬੁੱਢੇ ਬਾਗ਼ਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਅਤੇ 2.73 ਲੱਖ ਬਾਗ਼ਬਾਨੀ ਮਸ਼ੀਨੀਕਰਨ ਉਪਕਰਨ ਮੁਹੱਈਆ ਕਰਵਾਏ ਗਏ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਮਿਆਰੀ ਪੌਦੇ ਲਗਾਉਣ ਦੀ ਸਮੱਗਰੀ ਦੇ ਉਤਪਾਦਨ ਲਈ 905 ਨਰਸਰੀਆਂ ਸਥਾਪਤ ਕੀਤੀਆਂ ਗਈਆਂ ਹਨ। ਇਹ ਵੀ ਕਿ ਪੰਜਾਬ ਦੀ ਧਰਤੀ ਜ਼ਰਖੇਜ਼ ਤੇ ਉਪਜਾਊ ਹੈ।