Garhshankar News : ਗੜ੍ਹਸ਼ੰਕਰ ’ਚ ਟਿੱਪਰ ਨੇ ਸਾਈਕਲ ਸਵਾਰ ਨੂੰ ਦਰੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Garhshankar News : ਮ੍ਰਿਤਕ ਪਿੰਡ ਗੜੀ ਮੰਟੋ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਾਹਲੇਵਾਲ ਨੂੰ ਸੀ ਜਾ ਰਿਹਾ 

file photo

Garhshankar News : ਗੜ੍ਹਸ਼ੰਕਰ ਨੰਗਲ ਰੋਡ਼ ਟਰੱਕ ਯੂਨੀਅਨ ਦੇ ਨਜ਼ਦੀਕ ਟਿੱਪਰ ਨੇ ਸਾਈਕਲ ਸਵਾਰ ਵਿਅਕਤੀ ਨੂੰ ਕੂਚਲ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੇ ਕਾਰਨ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਜਾਮ ਲੱਗਾ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਬਹਾਦਰ ਪੁੱਤਰ ਹਰਭਜਨ ਪਿੰਡ ਗੜੀ ਮੰਟੋ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਾਹਲੇਵਾਲ ਨੂੰ ਜਾ ਰਿਹਾ ਸੀ, ਤਾਂ ਜਦੋਂ ਟਰੱਕ ਯੂਨੀਅਨ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਸਨੂੰ ਦਰੜ ਦਿੱਤਾ, ਜਿਸਦੇ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਉਪਰੰਤ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ’ਤੇ ਜਾਮ ਲੱਗਾ ਦਿੱਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਲੋਕਾਂ ਨੇ ਆਰੋਪ ਲਗਾਇਆ ਕਿ ਗੜ੍ਹਸ਼ੰਕਰ ਨੰਗਲ ਰੋਡ਼ ’ਤੇ ਓਵਰਲੋਡ ਟਿੱਪਰ ਕੀਮਤੀ ਜਾਨਾਂ ਨੂੰ ਨਿਗਲ਼ ਰਹੇ ਹਨ ਅਤੇ ਇਨ੍ਹਾਂ ਟਿੱਪਰਾਂ ਦਾ ਸਮਾਂ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਦਾ ਨਿਸ਼ਚਿਤ ਕੀਤਾ ਹੋਇਆ ਹੈ ਪ੍ਰੰਤੂ ਫਿਰ ਵੀ ਇਹ ਕਾਨੂੰਨ ਛਿੱਕੇ ਟੰਗ ਕੇ ਲੋਕਾਂ ਦੀ ਜਾਨਾਂ ਲੈ ਰਹੇ ਹਨ।

ਹਾਦਸੇ ਦੀ ਸੂਚਨਾ ਮਿਲਣ ਤੋਂ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਸ਼ਪਾਲ ਸਿੰਘ ਮੌਕੇ ’ਤੇ ਪਹੁੰਚਕੇ ਆਵਾਜਾਈ ਸ਼ੁਰੂ ਕਰਵਾਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਰਖਵਾਇਆ ਗਿਆ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

(For more news apart from tipper hit a cyclist in Garhshankar News in Punjabi, stay tuned to Rozana Spokesman)