ਬਠਿੰਡਾ ਦੇ ਪਿੰਡ ਜੀਦਾ ਵਿਖੇ ਬੰਬ ਬਲਾਸਟ ਸੰਬੰਧੀ ਮੁਲਜ਼ਮ ਦੇ ਘਰ ਪਹੁੰਚੀਆਂ ਸਪੈਸ਼ਲ ਜਾਂਚ ਟੀਮਾਂ
ਦਿੱਲੀ ਤੋਂ ਸਪੈਸ਼ਲ ਟੀਮਾਂ ਵੱਲੋਂ ਕੈਮੀਕਲ ਦੀ ਕੀਤੀ ਜਾ ਰਹੀ ਹੈ ਜਾਂਚ
Special investigation teams reach house of accused in connection with bomb blast in village Jida, Bathinda
ਬਠਿੰਡਾ: ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਲਗਾਤਾਰ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦਿੱਲੀ ਤੋਂ ਸਪੈਸ਼ਲ ਆਰਮੀ ਦੀ ਟੀਮਾਂ ਇਸ ਬਲਾਸਟ ਵਾਲੇ ਕੈਮੀਕਲ ਨੂੰ ਨਸ਼ਟ ਕਰ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ। ਇਸ ਬਾਰੇ ਡੀਐਸਪੀ ਦਾ ਕਹਿਣਾ ਹੈ ਕਿ ਆਰੋਪੀ ਗੁਰਪ੍ਰੀਤ ਸਿੰਘ ਰਿਮਾਂਡ 'ਤੇ ਪੁੱਛਗੀਛ ਕੀਤੀ ਜਾਵੇਗੀ।