ਭਾਜਪਾ ਆਗੂਆਂ ਨੇ ਅਪਣੇ ਦੋਸ਼ੀ ਵਰਕਰਾਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰਾਇਆ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂਆਂ ਨੇ ਅਪਣੇ ਦੋਸ਼ੀ ਵਰਕਰਾਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰਾਇਆ

image

ਪ੍ਰਿਅੰਕਾ ਨੇ ਯੋਗੀ ਨੂੰ ਪੁਛਿਆ, ਤੁਹਾਡੀ ਮੁਹਿੰਮ 'ਬੇਟੀ ਬਚਾਉ ਜਾਂ ਮੁਜਰਮ ਬਚਾਉ'

ਲਖਨਉ, 18 ਅਕਤੂਬਰ : ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਇਕ ਥਾਣੇ 'ਚ ਭਾਜਪਾ ਵਿਧਾਇਕ ਅਤੇ ਉਸ ਦੇ ਬੇਟੇ ਵਲੋਂ ਅੱਧੀ ਰਾਤ ਨੂੰ ਕਥਿਤ ਬਵਾਲ ਕੀਤੇ ਜਾਣ ਨੂੰ ਲੈ ਕੇ ਐਤਵਾਰ ਨੂੰ ਮੁੱਖ ਮੰਰਤੀ ਯੋਗੀ ਅਦਿਤਿਆਨਾਥ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ ਕਰਦੇ ਹੋਏ ਕਿਹਾ, ''ਕੀ ਯੂਪੀ ਦੇ ਮੁੱਖ ਮੰਤਰੀ ਦਸਣਗੇ ਕਿ ਇਹ 'ਮਿਸ਼ਨ' ਦੇ ਤਹਿਤ ਹੋ ਰਿਹਾ ਹੈ? ਬੇਟੀ ਬਚਾਉ ਜਾਂ ਮੁਜਰਮ ਬਚਾਉ?'' ਦਰਅਸਲ ਭਾਜਪਾ ਦੇ ਦਰਜਨਾਂ ਆਗੂਆਂ ਤੇ ਵਰਕਰਾਂ ਨੇ ਮੁਹੰਮਦੀ ਥਾਣੇ 'ਚ ਵੜ ਕੇ ਅਪਣੀ ਪਾਰਟੀ ਦੇ ਕਾਰਕੁਨ ਸ਼ਿੱਬੂ ਸਿੰਘ ਨੂੰ ਪੁਲਿਸ ਹਿਰਾਸਤ ਤੋਂ ਆਜ਼ਾਦ ਕਰਾਉਣ ਦੀ ਘਟਨਾ ਸਾਹਮਣੇ ਆਈ ਹੈ।  ਇਸ ਮਾਮਲੇ 'ਚ ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਹੈ। ਸੂਤਰਾਂ ਮੁਤਾਬਕ, ਪਾਰਟੀ ਕਾਰਕੁਨ ਸ਼ਿੱਬੂ ਸਿੰਘ ਨੂੰ ਸ਼ੁਕਰਵਾਰ ਨੂੰ ਰਾਮਲੀਲਾ ਮੈਦਾਨ 'ਚ ਮਹਿਲਾ ਪੁਲਿਸ ਕਰਮੀਆਂ ਨਾਲ ਛੇੜਛਾੜ ਅਤੇ ਗ਼ਲਤ ਵਿਵਹਾਰ ਕਰਨ ਦੇ ਦੋਸ਼ 'ਚ ਪੁਲਿਸ ਨੇ ਹਿਰਾਸਤ 'ਚ ਲਿਆ ਸੀ। ਜਦੋਂ ਇਹ ਖ਼ਬਰ ਭਾਜਪਾ ਵਿਧਾਇਕ ਲੋਕੇਂਦਰ ਪ੍ਰਤਾਪ ਸਿੰਘ ਨੂੰ ਇਸ ਖ਼ਬਰ ਬਾਰੇ ਪਤਾ ਲਗਿਆ ਤਾਂ ਉਹ ਵੀ ਸ਼ਿੱਬੂ ਸਿੰਘ ਦੀ ਰਿਹਾਈ ਲਈ ਥਾਣੇ ਪਹੁੰਚ ਗਏ। ਉਨ੍ਹਾਂ ਕਿਹਾ ਕਿ  ਜਦੋਂ ਉਹ ਥਾਣੇ ਪਹੁੰਚੇ ਤਾਂ ਮਾਮਲਾ ਸ਼ਾਂਤ ਹੋ ਗਿਆ ਅਤੇ ਸ਼ਿੱਬੂ ਸਿੰਘ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿਤਾ ਗਿਆ। ਸਿੰਘ ਨੇ ਘਟਨਾ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕਹੀ।  (ਪੀਟੀਆਈ)