ਜਬਲਪੁਰ 'ਚ ਅਗ਼ਵਾ ਕਰਨ ਵਾਲਿਆਂ ਨੇ 13 ਸਾਲਾ ਬੱਚੇ ਦਾ ਕੀਤਾ ਕਤਲ, ਇਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਜਬਲਪੁਰ 'ਚ ਅਗ਼ਵਾ ਕਰਨ ਵਾਲਿਆਂ ਨੇ 13 ਸਾਲਾ ਬੱਚੇ ਦਾ ਕੀਤਾ ਕਤਲ, ਇਕ ਗ੍ਰਿਫ਼ਤਾਰ

image

ਜਬਲਪੁਰ, 18 ਅਕਤੂਬਰ  : ਧਨਵੰਤਰੀ ਨਗਰ ਖੇਤਰ 'ਚ 13 ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ ਉਸ ਦਾ ਕਤਲ ਕਰ ਦਿਤਾ। ਉਸ ਦੀ ਦੇਹ ਪਨਾਗਰ ਥਾਣਾ ਖੇਤਰ ਦੇ ਪਿੰਡ ਬਿਛੁਆ ਦੇ ਕੋਲ ਮਿਲੀ। ਅਗਵਾਕਾਰਾਂ ਨੇ 2 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਪੁਲਿਸ ਕਰੀਬ ਦੋ ਦਿਨ ਲੰਘ ਜਾਣ ਦੇ ਬਾਅਦ ਵੀ ਅਗਵਾਕਾਰਾਂ ਨੂੰ ਫੜ ਨਹੀਂ ਸਕੇ ਤੇ ਐਤਵਾਰ ਸਵੇਰੇ ਬੱਚੇ ਦੀ ਲਾਸ਼ ਮਿਲੀ। ਜਦ ਪੁਲਿਸ ਨੇ ਜਾ ਕੇ ਬੱਚੇ ਦੇ ਪਿਤਾ ਦੇ ਪਰਵਾਰ ਦੇ ਜਾਣਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੱਚੇ ਦੀ ਮੌਤ ਦੀ ਜਾਣਕਾਰੀ ਮਿਲਣ ਦੇ ਬਾਅਦ ਧਨਵੰਤਰੀ ਨਗਰ 'ਚ ਡਰ ਦਾ ਮਾਹੌਲ ਬਣ ਗਿਆ, ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪੁਲਿਸ ਮੁਲਾਜ਼ਮਾਂ ਅਨੁਸਾਰ ਲਾਸ਼ ਤਿੰਨ ਦਿਨ ਪੁਰਾਣੀ ਹੈ (ਭਾਵ) ਅਗਵਾ ਕਰਨ ਦੇ ਬਾਅਦ ਹੀ ਉਸ ਨੂੰ ਮਾਰ ਦਿਤਾ ਗਿਆ ਸੀ। ਇਸ ਦੌਰਾਨ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਬੱਚੇ ਦੇ ਅਗਵਾ ਹੋਣ ਦੇ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੇਟੇ ਦੇ ਆਉਣ ਦਾ ਰਸਤਾ ਦੇਖਦੀ ਰਹੀ, ਉਨ੍ਹਾਂ ਦੇ ਪਰਵਾਰ ਦੇ ਅਥਰੂ ਨਹੀਂ ਰੁਕ ਰਹੇ ਸੀ, ਮਾਂ ਦਰਵਾਜ਼ੇ ਵੱਲ ਦੇਖਦੀ ਰਹੀ। ਅਪਣੇ ਬੇਟੇ ਦਾ ਇੰਤਜ਼ਾਰ ਕਰਦੀ ਰਹੀ। (ਏਜੰਸੀ)