ਨਾਰਕੋਟਿੰਗ ਸੈੱਲ ਨੇ 150 ਗ੍ਰਾਮ ਹੈਰੋਇਨ ਸਮੇਤ ਦੋ ਕੀਤੇ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਨਾਰਕੋਟਿੰਗ ਸੈੱਲ ਨੇ 150 ਗ੍ਰਾਮ ਹੈਰੋਇਨ ਸਮੇਤ ਦੋ ਕੀਤੇ ਗ੍ਰਿਫ਼ਤਾਰ

image

ਤਰਨਤਾਰਨ, ਭਿੱਖੀਵਿੰਡ, 18 ਅਕਤੂਬਰ (ਅਜੀਤ ਘਰਿਆਲਾ/ ਗੁਰਪ੍ਰਤਾਪ ਜੱਜ): ਨਾਰਕੋਟਿੰਗ ਸੈੱਲ ਤਰਨਤਾਰਨ ਨੇ ਦੋ ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਅਮਨਦੀਪ ਸਿੰਘ ਐਸ ਪੀ ਇੰਚਾ: ਨਾਰਕਟਿੰਗ ਸੈੱਲ ਤਰਨਤਾਰਨ ਨੇ ਦਸਿਆ ਕਿ ਨਾਰਕਟਿੰਗ ਸੈਲ ਤਰਨਤਾਰਨ ਦੇ ਇੰਚਾ: ਗੁਰਦਿਆਲ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਜਗਦੀਸ਼ ਕੁਮਾਰ, ਪੰਜਾਬ ਸਿੰਘ, ਨਰਿੰਦਪਾਲ ਸਿੰਘ ਅਤੇ ਐਚ ਸੀ ਪ੍ਰਗਟ ਸਿੰਘ ਵਲੋਂ ਸਦਰ ਪੱਟੀ, ਕੱਚਾ ਪੱਕਾ ਤੋਂ ਭਿੱਖਵਿੰਡ ਨੂੰ ਗਸ਼ਤ ਕਰ ਰਹੇ ਸਨ ਤਾਂ ਖਾਸ ਮੁਖ਼ਬਰ ਨੇ ਸੂਚਨਾਂ ਦਿਤੀ ਕਿ ਭਿੱਖੀਵਿੰਡ ਵਿਖੇ ਨਿਜੀ ਹਸਪਤਾਲ ਵਿਖੇ ਸਾਜਨ ਸ਼ਰਮਾ ਅਤੇ ਕਰਨ ਕੁਮਾਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜਿਸ ਉਤੇ ਪੁਲਿਸ ਪਾਰਟੀ ਨੇ ਛਾਪਾਮਾਰੀ ਕੀਤੀ ਤਾਂ ਉਕਤ ਦੋਹਾਂ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਦੋਹਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਕਾਬੂ ਕੀਤੇ ਦੋਹਾਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ।
ਕੈਪਸ਼ਨ 18-04