ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਜ਼ਿਲਾ ਮੈਂਟਰ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੜੋ ਪੰਜਾਬ, ਪੜਾਓ ਪੰੰਜਾਬ’ ਪ੍ਰੋਜੈਕਟ ਦੇ ਹੇਠ ਇਹ ਜ਼ਿਲਾ ਮੈਂਟਰ ਲਾਏ ਗਏ ਹਨ।

Punjabi Language

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਜ਼ਿਲਾ ਮੈਂਟਰ (ਡੀ.ਐਮ) ਤਾਇਨਾਤ ਕਰ ਦਿੱਤੇ ਹਨ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਗਤੀਵਿਧੀਆਂ ਚੰਗੀ ਤਰਾਂ ਚਲਾਉਣ ਲਈ ‘ਪੜੋ ਪੰਜਾਬ, ਪੜਾਓ ਪੰੰਜਾਬ’ ਪ੍ਰੋਜੈਕਟ ਦੇ ਹੇਠ ਇਹ ਜ਼ਿਲਾ ਮੈਂਟਰ (ਪੰਜਾਬੀ ਤੇ ਹਿੰਦੀ) ਲਾਏ ਗਏ ਹਨ।

ਇਹ ਜ਼ਿਲਾ ਮੈਂਟਰ ਅੱਗੇ ਬਲਾਕ ਪੱਧਰ ’ਤੇ ਮਿਹਨਤੀ ਅਧਿਆਪਕਾਂ ਨੂੰ ਆਪਣੇ ਨਾਲ ਬਲਾਕ ਮੈਂਟਰ ਲਾਉਣਗੇ। ਇਹ ਆਪਣੇ ਆਪਣੇ ਸਕੂਲਾਂ ਵਿੱਚ ਰਹਿ ਕੇ ਡੀ.ਐਮ ਅਤੇ ਬੀ.ਐਮ. ਵਜੋਂ ਆਪਣੀ ਡਿਊਟੀ ਨਿਭਾਉਣਗੇ