ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਗਿਆ ਸਫ਼ਲਤਾਪੂਰਵਕ ਪ੍ਰੀਖਣ

ਏਜੰਸੀ

ਖ਼ਬਰਾਂ, ਪੰਜਾਬ

ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਗਿਆ ਸਫ਼ਲਤਾਪੂਰਵਕ ਪ੍ਰੀਖਣ

image


ਨਵੀਂ ਦਿੱਲੀ, 18 ਅਕਤੂਬਰ : ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਭਾਰਤੀ ਨੇਵੀ ਦੇ ਲੜਾਕੂ ਜਹਾਜ਼ ਤੋਂ ਐਤਵਾਰ ਨੂੰ ਅਰਬ ਸਾਗਰ 'ਚ ਸਫ਼ਲ ਪ੍ਰੀਖਣ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਮਿਜ਼ਾਈਲ 'ਆਈਐਨਐਸ ਚੇਨਈ' ਲੜਾਕੂ ਜਹਾਜ਼ ਤੋਂ ਦਾਗ਼ੀ ਗਈ ਅਤੇ ਇਸ ਨੇ ਅਪਣੇ ਟੀਚੇ 'ਤੇ ਸਟੀਕਤਾ ਨਾਲ ਵਾਰ ਕੀਤਾ। ਰਖਿਆ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਗਿਆ ਹੈ, ''ਬ੍ਰਹਮੋਸ 'ਪ੍ਰਮੁੱਖ ਹਮਲਾਵਰ ਹਥਿਆਰ' ਦੇ ਤੌਰ 'ਤੇ ਲੰਮੀ ਦੂਰੀ 'ਤੇ ਸਥਿਤ ਟੀਚੇ ਨੂੰ ਭੇਦ ਕੇ ਜੰਗੀ ਜਹਾਜ਼ ਦੀ ਜਿੱਤ ਨੂੰ ਯਕੀਨੀ ਬਣਾਏਗਾ, ਇਸ ਤਰ੍ਹਾਂ ਖ਼ਤਰਨਾਕ ਜੰਗੀ ਜਹਾਜ਼ ਭਾਰਤੀ ਨੇਵੀ ਦਾ ਇਕ ਹੋਰ ਖ਼ਤਰਨਾਕ ਪਲੈਟਫ਼ਾਰਮ ਬਣ ਜਾਵੇਗਾ। ''
ਬ੍ਰਹਮੋਸ ਏਅਰੋਸਪੇਸ, ਭਾਰਤ-ਰੂਸ ਦੀ ਸਾਂਝੀ ਉਪਲਬੱਧੀ ਹੈ। ਇਹ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਉਤਪਾਦਨ ਕਰ ਰਿਹਾ ਹੈ, ਜੋ ਪਨਡੁੱਬੀ, ਜਹਾਜ਼, ਹਵਾਹੀ ਜਹਾਜ਼ ਜਾਂ ਜ਼ਮੀਨ ਤੋਂ ਦਾਗੀ ਜਾ ਸਕਦੀ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਬ੍ਰਹਮੋਸ ਏਅਰੋਸਪੇਸ ਅਤੇ ਨੇਵੀ ਨੂੰ ਮਿਜ਼ਾਈਲ ਦੇ 'ਸਫ਼ਲ ਪ੍ਰੀਖਣ ਲਈ ਵਧਾਈ ਦਿਤੀ।  (ਪੀਟੀਆਈ)

ਅਪਣੀ ਮੰਜ਼ਲ ਵਲ ਵਧਦੀ ਹੋਈ ਬ੍ਰਹਮੋਸ ਕਰੂਜ਼ ਮਿਜ਼ਾਈਲ।